ਅਪਰਾਧਸਿਆਸਤਖਬਰਾਂ

ਸ਼ਤਰੰਜ ਖਿਡਾਰਨ ਸਾਰਾ ਖਾਦੇਮ ਨੂੰ ਦੇਸ਼ ਨਾ ਪਰਤਣ ਦੀ ਮਿਲੀ ਧਮਕੀ

ਦੁਬਈ-ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਮੁਤਾਬਕ ਈਰਾਨ ਦੀ ਸ਼ਤਰੰਜ ਖਿਡਾਰਨ ਸਾਰਾ ਖਾਦੇਮ ਨੂੰ ਅਲਮਾਟੀ, ਕਜ਼ਾਕਿਸਤਾਨ ਵਿੱਚ ਪਿਛਲੇ ਹਫ਼ਤੇ ਐੱਫਆਈਡੀਈ ਵਿਸ਼ਵ ਰੈਪਿਡ ਅਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਹਿਜਾਬ ਤੋਂ ਬਿਨਾਂ ਮੁਕਾਬਲਾ ਕਰਨ ਤੋਂ ਬਾਅਦ ‘ਈਰਾਨ ਵਾਪਸ ਨਾ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ।’ ਈਰਾਨ ਵਿਚ ਔਰਤਾਂ ਲਈ ਸਖ਼ਤ ਡਰੈੱਸ ਕੋਡ ਤਹਿਤ ਹਿਜਾਬ ਪਹਿਨਣਾ ਜ਼ਰੂਰੀ ਹੈ। ਮੀਡੀਆ ਰਿਪੋਰਟ ਮੁਤਾਬਕ ਖਾਦੇਮ ਨੂੰ ਕਈ ਫੋਨ ਆਏ, ਜਿਸ ਵਿੱਚ ਕੁਝ ਲੋਕਾਂ ਨੇ ਉਸਨੂੰ ਟੂਰਨਾਮੈਂਟ ਤੋਂ ਬਾਅਦ ਘਰ ਨਾ ਪਰਤਣ ਦੀ ਚੇਤਾਵਨੀ ਦਿੱਤੀ, ਜਦਕਿ ਕਈਆਂ ਨੇ ਕਿਹਾ ਕਿ ਉਸ ਨੂੰ ਵਿਵਾਦ ਸੁਲਝਾਉਣ ਦਾ ਵਾਅਦਾ ਕਰਕੇ ਹੀ ਦੇਸ਼ ਪਰਤਣਾ ਚਾਹੀਦਾ ਹੈ। ਇਨਾਂ ਹੀ ਨਹੀਂ ਖਾਦੇਮ ਦੇ ਰਿਸ਼ਤੇਦਾਰਾਂ ਅਤੇ ਮਾਤਾ-ਪਿਤਾ, ਜੋ ਈਰਾਨ ਵਿੱਚ ਹਨ, ਨੂੰ ਵੀ ਧਮਕੀਆਂ ਮਿਲੀਆਂ ਹਨ।
ਹਾਲਾਂਕਿ, ਈਰਾਨ ਦੇ ਵਿਦੇਸ਼ ਮੰਤਰਾਲਾ ਨੇ ਇਸ ਮਾਮਲੇ ‘ਤੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਸਾਰਾ ਫਿਲਹਾਲ ਸਪੇਨ ਵਿਚ ਹੈ। ਫੋਨ ਕਾਲ ਦੇ ਕਾਰਨ ਅਯੋਜਕਾਂ ਨੇ ਕਜਾਖਸਤਾਨ ਪੁਲਸ ਦੀ ਮਦਦ ਤੋਂ ਸੁਰੱਖਿਆ ਪ੍ਰਦਾਨ ਕਰਨ ਦਾ ਫੈਸਲਾ ਲਿਆ। ਇਸੇ ਕਾਰਨ ਖਾਦੇਮ ਦੇ ਹੋਟਲ ਦੇ ਕਮਰੇ ਦੇ ਬਾਹਰ ਚਾਰ ਅੰਗ ਰੱਖਿਅਕ ਤਾਇਨਾਤ ਕੀਤੇ ਗਏ। ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦੇ ਅਨੁਸਾਰ, ਸ਼ਤਰੰਜ ਖਿਡਾਰੀ ਦਾ ਜਨਮ 1997 ਵਿੱਚ ਹੋਇਆ ਸੀ ਅਤੇ ਵਰਤਮਾਨ ਵਿੱਚ ਦੁਨੀਆ ਭਰ ਵਿੱਚ ਸਰਗਰਮ ਖਿਡਾਰੀਆਂ ਵਿੱਚ ਇਰਾਨ ਵਿੱਚ 10ਵੇਂ ਨੰਬਰ ‘ਤੇ ਹੈ ।

Comment here