ਅਜਬ ਗਜਬਖਬਰਾਂਦੁਨੀਆ

ਸ਼ਖ਼ਸ ਨੇ ਦੰਦਾਂ ਨਾਲ ਟਰੱਕ ਖਿੱਚ ਕੇ ਬਣਾਇਆ ਵਰਲਡ ਰਿਕਾਰਡ

ਮਿਸਰ-ਗਿਨੀਜ਼ ਵਰਲਡ ਰਿਕਾਰਡਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਇਕ ਵਿਅਕਤੀ ਦੰਦਾਂ ਨਾਲ ਵੱਡੇ ਟਰੱਕ ਨੂੰ ਖਿੱਚਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਮਿਸਰ ਦਾ ਹੈ। ਇਸ ਟਰੱਕ ਦਾ ਵਜ਼ਨ 15,730 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਇਸ ਵਿਅਕਤੀ ਨੇ ਆਪਣੇ ਦੰਦਾਂ ਨਾਲ ਹਜ਼ਾਰਾਂ ਕਿੱਲੋ ਵਜ਼ਨ ਵਾਲਾ ਟਰੱਕ ਖਿੱਚ ਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ।
ਗਿਨੀਜ਼ ਵਰਲਡ ਰਿਕਾਰਡ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਕਿ ‘15,730 ਕਿਲੋਗ੍ਰਾਮ ਦੀ ਸਭ ਤੋਂ ਭਾਰੀ ਗੱਡੀ ਅਸ਼ਰਫ ਸੁਲੇਮਾਨ ਨੇ ਆਪਣੇ ਦੰਦਾਂ ਨਾਲ ਖਿੱਚੀ ਹੈ।’ ਗਿਨੀਜ਼ ਵਰਲਡ ਰਿਕਾਰਡ ਦੇ ਬਲਾਗ ਦੇ ਅਨੁਸਾਰ ਅਸ਼ਰਫ ਮਹਰੂਸ ਮੁਹੰਮਦ ਸੁਲੇਮਾਨ ਨੇ ਇਹ ਰਿਕਾਰਡ ਮਿਸਰ ਦੇ ਇਸਮਾਈਲੀਆ ਵਿਚ 13 ਜੂਨ, 2021 ਨੂੰ ਬਣਾਇਆ ਸੀ। ਸੁਲੇਮਾਨ ਨੇ ਰਿਕਾਰਡ ਕੋਸ਼ਿਸ਼ ਨੂੰ ‘ਨਿੱਜੀ ਪ੍ਰਾਪਤੀ’ ਕਰਾਰ ਦਿੱਤਾ ਸੀ।
ਇਹ ਵੀਡੀਓ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਅਤੇ ਹੁਣ ਤੱਕ ਇਸ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ 24 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਸੋਸ਼ਲ ਮੀਡੀਆ ਯੂਜ਼ਰਸ ਵੀ ਵੀਡੀਓ ‘ਤੇ ਕਾਫੀ ਕੁਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ‘ਭਰਾ, ਮੈਂ ਜਾਣਨਾ ਚਾਹੁੰਦਾ ਹਾਂ ਕਿ ਉਸ ਦੇ ਦੰਦਾਂ ਦਾ ਡਾਕਟਰ ਕੌਣ ਹੈ।’ ਇਕ ਹੋਰ ਯੂਜ਼ਰ ਨੇ ਕਿਹਾ ਕਿ ‘ਇਹ ਪੂਰਾ ਪਾਗਲਪਨ ਹੈ…ਉਸ ਵਿਚ ਇੰਨੀ ਤਾਕਤ ਕਿੱਥੋਂ ਆਈ?’ ਅਤੇ ਤੀਜੇ ਯੂਜ਼ਰ ਨੇ ਲਿਖਿਆ ਕਿ ‘ਭਰਾ ਦੇ ਦੰਦ ਮਜ਼ਬੂਤ ਮਾਸਪੇਸ਼ੀਆਂ ਹਨ’। ਚੌਥੇ ਯੂਜ਼ਰ ਨੇ ਕਿਹਾ ਕਿ ‘ਇਸ ਦੇ ਦੰਦ ਮੇਰੇ ਹੱਥਾਂ ਨਾਲੋਂ ਵੱਧ ਮਜ਼ਬੂਤ ਹਨ।’

Comment here