ਗੁਰਦਾਸਪੁਰ-ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਤੋਂ ਸਿਰਫ਼ ਦੋ ਕਿਲੋਮੀਟਰ ਦੇ ਫ਼ਾਸਲੇ ’ਤੇ ਵਸੇ ਹਜ਼ਾਰਾਂ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਅਧੀਨ ਰਾਵੀ ਦਰਿਆ ਦੇ ਮਕੌਡ ਪੱਤਣ ਉੱਪਰ ਪੱਕਾ ਪੁਲ ਨਾ ਹੋਣ ਕਰ ਕੇ ਦਰਿਆ ਪਾਰ ਵਸੇ 7 ਸਰਹੱਦੀ ਪਿੰਡ ਆਜ਼ਾਦੀ ਦੇ 75 ਸਾਲ ਬੀਤਣ ਪਿੱਛੋਂ ਵੀ ਲਾਵਾਰਸ ਬਣੇ ਹੋਏ ਹਨ। ਹਰ ਵਾਰ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵੇਲੇ ਸਿਆਸੀ ਆਗੂ, ਵਿਧਾਇਕ ਅਤੇ ਮੰਤਰੀ ਇੱਥੋਂ ਦੇ ਲੋਕਾਂ ਨੂੰ ਮਕੌਡਪੱਤਣ ’ਤੇ ਪੱਕਾ ਪੁਲ ਬਣਾ ਕੇ ਦੇਣ ਦੇ ਵਾਅਦੇ ਕਰ ਕੇ ਚਲੇ ਜਾਂਦੇ ਹਨ ਪਰ ਮੁਡਸਾਰ ਨਹੀਂ ਲੈਂਦੇ। ਕੁਝ ਮਹੀਨੇ ਪਹਿਲਾਂ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਯਤਨਾਂ ਸਦਕਾ ਭਾਰਤ ਸਰਕਾਰ ਨੇ ਮਕੌਡਪੱਤਣ ’ਤੇ ਪੱਕਾ ਪੁਲ ਬਣਾਉਣ ਵਾਸਤੇ 100 ਕਰੋੜ ਰੁਪਏ ਵੀ ਮਨਜ਼ੂਰ ਕਰ ਦਿੱਤੇ ਪਰ ਇਸ ਦੇ ਬਾਵਜੂਦ ਅਜੇ ਤਕ ਪੁਲ ਦੀ ਉਸਾਰੀ ਸ਼ੁਰੂ ਨਹੀਂ ਹੋ ਸਕੀ।
ਟਾਪੂ ਬਣ ਕੇ ਰਹਿ ਜਾਂਦੇ ਹਨ ਇਹ ਪਿੰਡ
ਮਕੌਡ ਪੱਤਣ ਉਹ ਥਾਂ ਹੈ ਜਿੱਥੇ ਜੰਮੂ-ਕਸ਼ਮੀਰ ਤੋਂ ਵਹਿਣ ਵਾਲੇ ਉੱਜ ਦਰਿਆ ਦਾ ਰਾਵੀ ਨਾਲ ਸੰਗਮ ਹੁੰਦਾ ਹੈ। ਇਸ ਥਾਂ ਰਾਵੀ ਪਾਰ 12 ਬਾਰਾਂ ਪਿੰਡ ਹਨ, ਜਿਨ੍ਹਾਂ ਵਿਚੋਂ ਹੁਣ 7 ਪਿੰਡਾਂ ਵਿਚ ਲੋਕ ਵਸੇ ਹੋਏ ਹਨ ਜਦਕਿ ਬਾਕੀ ਪਿੰਡ ਬੇਚਰਾਗ ਹੋ ਚੁੱਕੇ ਹਨ। ਦਰਿਆ ਪਾਰ ਦੇ ਪਿੰਡ ਤੂਰ, ਚੇਬੇ, ਮੰਮੀ ਚੱਕ ਰੰਗਾ, ਕੱਜਲੇ, ਲਸਿਆਣ, ਕੂਕਰ, ਭਰਿਆਲ, ਝੂੰਬਰ ਆਦਿ ਦੇ 10 ਹਜ਼ਾਰ ਦੇ ਕਰੀਬ ਲੋਕ ਅੱਜ ਵੀ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਲੋਕ ਨਿਰਮਾਣ ਵਿਭਾਗ ਵੱਲੋਂ ਹਰ ਸਾਲ ਅਕਤੂਬਰ-ਨਵੰਬਰ ਮਹੀਨੇ ਪੈਂਟੂਨ ਪੁਲ ਦੀ ਉਸਾਰੀ ਕੀਤੀ ਜਾਂਦੀ ਹੈ। ਇਸ ਆਰਜ਼ੀ ਪੁਲ ਨੂੰ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹਟਾ ਦਿੱਤਾ ਜਾਂਦਾ ਹੈ ਕਿਉਂਕਿ ਰਾਵੀ ਤੇ ਉੱਜ ਦਰਿਆ ’ਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਹਾਦਸਾ ਵਾਪਰਨ ਦਾ ਖਦਸ਼ਾ ਰਹਿੰਦਾ ਹੈ। ਕਰੀਬ ਚਾਰ ਮਹੀਨੇ ਤਕ ਇਹ ਪਿੰਡ ਦੇਸ਼ ਦੇ ਬਾਕੀ ਹਿੱਸੇ ਨਾਲੋਂ ਕੱਟੇ ਜਾਂਦੇ ਹਨ ਅਤੇ ਇਹ ਪੂਰਾ ਹਿੱਸਾ ਇਕ ਟਾਪੂ ਬਣ ਜਾਂਦਾ ਹੈ। ਕਈ ਵਾਰ ਬਰਸਾਤ ਤੋਂ ਪਹਿਲਾਂ ਵੀ ਬੇਮੌਸਮੀ ਬਾਰਿਸ਼ ਨਾਲ ਜਦੋਂ ਦਰਿਆ ’ਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਇਸ ਦੇ ਤੇਜ਼ ਵਹਾਅ ਨਾਲ ਪੁਲ ਨੁਕਸਾਨਿਆ ਜਾਂਦਾ ਹੈ। ਇਸ ਕਾਰਨ ਆਵਾਜਾਈ ਮੁਡਠੱਪ ਹੋ ਜਾਂਦੀ ਹੈ।
ਚੁਣੌਤੀ ਭਰਿਆ ਹੈ ਇੱਥੋਂ ਦੇ ਲੋਕਾਂ ਦਾ ਜੀਵਨ
ਇਨ੍ਹਾਂ ਪਿੰਡਾਂ ਦੇ ਲੋਕ ਸੰਕਟ ਭਰਿਆ ਜੀਵਨ ਬਤੀਤ ਕਰਦੇ ਹਨ। ਕਹਿਣ ਨੂੰ ਤਾਂ ਇਹ ਸਿਰਫ਼ ਇਕ ਦਰਿਆ ਪਾਰ ਵਸੇ ਹੋਏ ਹਨ ਪਰ ਇਨ੍ਹਾਂ ਦੇ ਹਾਲਾਤ 7 ਸਮੁੱਦਰੋਂ ਪਾਰ ਵਸੇ ਲੋਕਾਂ ਨਾਲੋਂ ਬਹੁਤੇ ਵੱਖਰੇ ਨਹੀਂ ਹਨ। ਇਨ੍ਹਾਂ ਪਿੰਡਾਂ ਦਾ ਪਾਕਿ ਸਰਹੱਦ ਤੋਂ ਫ਼ਾਸਲਾ ਮਹਿਜ਼ 2 ਕਿਲੋਮੀਟਰ ਹੀ ਹੈ। ਬੇਸ਼ੱਕ ਗਾਹੇ-ਬਗਾਹੇ ਪਾਕਿਸਤਾਨ ਨਾਲ ਤਣਾਅ ਪੈਦਾ ਹੋਣ ਕਾਰਨ ਉਨ੍ਹਾਂ ਦਾ ਸੰਕਟ ਹੋਰ ਵਧ ਜਾਂਦਾ ਹੈ ਪਰ ਆਮ ਦਿਨਾਂ ’ਚ ਵੀ ਉਨ੍ਹਾਂ ਦੀ ਜ਼ਿੰਦਗੀ ਸੌਖੀ ਨਹੀਂ ਹੁੰਦੀ। ਪਸ਼ੂਆਂ ਲਈ ਕੋਈ ਹਸਪਤਾਲ ਨਹੀਂ। ਸਕੂਲ ਵੀ ਐਲੀਮੈਂਟਰੀ ਤਕ ਹੀ ਹੈ, ਕਾਲਜ ਦੀ ਤਾਂ ਗੱਲ ਹੀ ਬਡਦੂਰ ਹੈ। ਮਿਆਰੀ ਸਿਹਤ ਸਹੂਲਤਾਂ ਵੀ ਉਪਲਬਧ ਨਹੀਂ ਹਨ। ਪਿੰਡ ਕਜਲਾ ਦੇ ਸਰਪੰਚ ਮੋਹਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਮੁੰਡਿਆਂ ਲਈ ਰਿਸ਼ਤੇ ਕਰਨ ’ਚ ਵੀ ਮੁਸ਼ਕਿਲ ਹੁੰਦੀ ਹੈ। ਇੱਥੇ ਅੱਜ ਤਕ ਅਖ਼ਬਾਰ ਦੀ ਸਪਲਾਈ ਨਹੀਂ ਹੋਈ। ਨਾ ਹੀ ਕੋਈ ਡਾਕੀਆ ਡਾਕ ਲੈ ਕੇ ਜਾਂਦਾ ਹੈ। ਸਕੂਲੀ ਅਧਿਆਪਕ ਬੇਡਵਿਚ ਸਵਾਰ ਹੋ ਕੇ ਆਉਂਦੇ-ਜਾਂਦੇ ਹਨ। ਦਰਿਆ ਪਾਰ ਕਿਸਾਨਾਂ ਦੀ ਫ਼ਸਲ ਜਦੋਂ ਪੱਕ ਜਾਂਦੀ ਹੈ ਤਾਂ ਉਸ ਨੂੰ ਕਈ ਹਫ਼ਤੇ ਤਕ ਉਹ ਮੰਡੀ ਵਿਚ ਪਹੁੰਚਾਉਣ ਤੋਂ ਵੀ ਅਸਮਰੱਥ ਹੁੰਦੇ ਹਨ। ਬਿਮਾਰੀ ਦੀ ਹਾਲਤ ’ਚ ਮਰੀਜ਼ ਨੂੰ ਦਰਿਆ ਪਾਰ ਕਰਵਾ ਕੇ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਇਕ ਵੱਡੀ ਚੁਣੌਤੀ ਹੁੰਦਾ ਹੈ।
ਸੰਨੀ ਦਿਓਲ ਨੇ ਆਪਣਾ ਵਾਅਦਾ ਨਿਭਾਇਆ : ਗਿੱਲ
ਭਾਜਪਾ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੰਸਦ ਮੈਂਬਰ ਸੰਨੀ ਦਿਓਲ ਨੇ ਦਰਿਆ ਪਾਰ ਪਿੰਡਾਂ ਦੇ ਲੋਕਾਂ ਨਾਲ ਜਿਹਡਵਾਅਦਾ ਕੀਤਾ ਸੀ, ਉਹ ਨਿਭਾਅ ਕੇ ਦਿਖਾਇਆ ਹੈ। ਸੰਨੀ ਦਿਓਲ ਦੇ ਯਤਨਾਂ ਸਦਕਾ ਹੀ ਕੇਂਦਰ ਸਰਕਾਰ ਨੇ ਮਕੌਡਪੱਤਣ ’ਤੇ ਸਥਾਈ ਪੁਲ ਬਣਾਉਣ ਦੀ ਪ੍ਰਵਾਨਗੀ ਦਿੱਤੀ। ਇਸ ਵਾਸਤੇ 100 ਕਰੋਡਵੀ ਮਨਜ਼ੂਰ ਕੀਤੇ। ਹੁਣ ਪੁਲ ਦੀ ਉਸਾਰੀ ਦਾ ਕੰਮ ਪੰਜਾਬ ਸਰਕਾਰ ਨੇ ਸ਼ੁਰੂ ਕਰਨਾ ਹੈ। ਇਹ ਪੰਜਾਬ ਸਰਕਾਰ ਦੀ ਢਿੱਲਮੱਠ ਹੈ ਕਿ ਹੁਣ ਤਕ ਉਹ ਪੁਲ ਦੀ ਉਸਾਰੀ ਸ਼ੁਰੂ ਨਹੀਂ ਕਰਵਾ ਸਕੀ।
ਜਲਦ ਸ਼ੁਰੂ ਹੋਵੇਗੀ ਪੁਲ ਦੀ ਉਸਾਰੀ : ਅਰੁਣਾ ਚੌਧਰੀ
ਹਲਕਾ ਦੀਨਾਨਗਰ ਦੀ ਵਿਧਾਇਕ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੱਕੇ ਪੁਲ ਦੀ ਮੰਗ ਬਿਲਕੁਲ ਜਾਇਜ਼ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ, ਜਿਸ ਕਰ ਕੇ ਕੇਂਦਰ ਨੂੰ 100 ਕਰੋਡਮਨਜ਼ੂਰ ਕਰਨੇ ਪਏ। ਉਨ੍ਹਾਂ ਦੱਸਿਆ ਕਿ ਇਹ ਰਕਮ ਕੇਂਦਰੀ ਰਿਜ਼ਰਵ ਫੰਡ ਵਿਚੋਂ ਮਿਲਣੀ ਹੈ, ਜਿਸ ਦੀ ਪੰਜਾਬ ਸਰਕਾਰ ਹੱਕਦਾਰ ਹੈ। ਪੁਲ ਦਾ ਪ੍ਰਾਜੈਕਟ ਕਾਫੀ ਵੱਡਾ ਹੈ, ਜਿਸ ਕਰ ਕੇ ਉਸਾਰੀ ਤੋਂ ਪਹਿਲਾਂ ਪ੍ਰਾਜੈਕਟ ਰਿਪੋਰਟ ਸਮੇਤ ਹੋਰ ਕਈ ਤਿਆਰੀਆਂ ਕਰਨੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਸੰਭਵ ਹੋਇਆ ਇਸ ਪੁਲ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਜਾਵੇਗੀ।
ਸਹੂਲਤਾਂ ਤੋਂ ਵਾਂਝੇ ਸਰਹੱਦੀ ਪਿੰਡਾਂ ਦੇ ਲੋਕ ਹਾਲੇ ਵੀ ਜਿਉਂ ਰਹੇ ਨੇ ਨਰਕ ਭਰੀ ਜ਼ਿੰਦਗੀ

Comment here