ਸਿਆਸਤਖਬਰਾਂਚਲੰਤ ਮਾਮਲੇ

ਸਹੁਰਿਆਂ ਘਰ ਪਹੁੰਚੇ ਮਾਨ ਜੋੜੇ ਦਾ ਭਰਵਾਂ ਸਵਾਗਤ

ਮੋਹਾਲੀ-ਨਵ ਵਿਆਹੀ ਜੋੜੀ ਜਦੋਂ ਪਹਿਲੀ ਵਾਰ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਚਾਅ ਵੱਖਰਾ ਹੀ ਹੁੰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਨੀਵਾਰ ਨੂੰ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੋਹਾਲੀ ਦੇ ਫੇਜ਼-2 ਵਿਖੇ ਸਥਿਤ ਆਪਣੇ ਸਹੁਰੇ ਘਰ ਪਹੁੰਚੇ ਅਤੇ ਸਹੁਰੇ ਪਰਿਵਾਰ ਨਾਲ ਡੇਢ ਘੰਟਾ ਬਿਤਾਇਆ। ਜਿਵੇਂ ਹੀ ਮੁੱਖ ਮੰਤਰੀ ਭਗਵੰਤ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੋਹਾਲੀ ਦੇ ਫੇਜ਼-2 ਵਿਖੇ ਸਥਿਤ ਕੋਠੀ ਨੰ. 602 ਆਪਣੇ ਸਹੁਰੇ ਘਰ ਦਾਖ਼ਲ ਹੋ ਰਹੇ ਸਨ ਤਾਂ ਲੋਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀ ਹੱਥ ਹਿਲਾ ਕੇ ਸਾਰਿਆਂ ਦਾ ਸਤਿਕਾਰ ਅਤੇ ਪਿਆਰ ਕਬੂਲ ਕੀਤਾ।

Comment here