ਐੱਸ. ਏ. ਐੱਸ. ਨਗਰ-ਐਸ.ਸੀ. ਤੋਂ 1 ਫ਼ੀਸਦੀ ਕਮਿਸ਼ਨ ਮੰਗਣ ਦੇ ਦੋਸ਼ ‘ਵਿਚ ਗ੍ਰਿਫ਼ਤਾਰ ਅਤੇ ਬਰਖਾਸਤ ਕੀਤੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਖ਼ਿਲਾਫ਼ ਥਾਣਾ ਫੇਜ਼-8 ਮੁਹਾਲੀ ਦੀ ਪੁਲਿਸ ਵਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਵਤਾਰ ਸਿੰਘ ਦੀ ਅਦਾਲਤ ‘ਵਿਚ ਭ੍ਰਿਸ਼ਟਾਚਾਰ ਦੀ ਧਾਰਾ-7 ਅਤੇ 8 ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਪੁਲਿਸ ਮੁਤਾਬਕ ਇਸ ਮਾਮਲੇ ਦੀ ਤਫ਼ਤੀਸ਼ ਡੀ. ਐਸ. ਪੀ. ਬਿਕਰਮ ਸਿੰਘ ਬਰਾੜ ਕਰ ਰਹੇ ਹਨ ਅਤੇ ਡੀ. ਐਸ. ਪੀ. ਬਰਾੜ ਵਲੋਂ ਚਾਰਜਸ਼ੀਟ ਦਾਖ਼ਲ ਕਰਨ ਦੀ ਪੁਸ਼ਟੀ ਕੀਤੀ ਗਈ ਹੈ। ਡਾ. ਵਿਜੇ ਸਿੰਗਲਾ ਇਸ ਸਮੇਂ ਜ਼ਮਾਨਤ ‘ਤੇ ਚੱਲ ਰਹੇ ਹਨ।
Comment here