ਚੰਡੀਗੜ੍ਹ-ਮੁਅੱਤਲ ਏਆਈਜੀ ਆਸ਼ੀਸ਼ ਕਪੂਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇੱਕ ਮਹਿਲਾ ਨੂੰ ਥੱਪੜ ਮਾਰਦੇ ਨਜ਼ਰ ਆ ਰਹੇਂ ਹਨ। ਇਸ ਵੀਡੀਓ ਨੂੰ ਹਾਈ ਕੋਰਟ ‘ਚ ਸਬੂਤ ਵੱਜੋਂ ਪੇਸ਼ ਕੀਤਾ ਗਿਆ ਸੀ। ਵੀਡੀਓ ਸਾਲ 2018 ਦੀ ਦੱਸੀ ਜਾ ਰਹੀ ਹੈ। ਆਸ਼ੀਸ਼ ਕਪੂਰ ਵੱਲੋਂ ਜ਼ੀਰਕਪੁਰ ਥਾਣੇ ‘ਚ ਮਹਿਲਾ ਨੂੰ ਮਾਰਿਆ ਗਿਆ ਸੀ ਥੱਪੜ। ਵੀਡੀਓ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਦਰਅਸਲ ਅਸ਼ੀਸ਼ ਕਪੂਰ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਲਗਾਈ ਸੀ ਪਰ ਉਨ੍ਹਾਂ ਨੂੰ ਕੋਰਟ ਨੇ ਰਾਹਤ ਨਹੀਂ ਦਿੱਤੀ । ਕਪੂਰ ‘ਤੇ ਮਹਿਲਾ ਤੋਂ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਸਨ। 2018 ‘ਚ ਏਆਈਜੀ ਦੇ ਅਹੁਦੇ ‘ਤੇ ਸਨ ਆਸ਼ੀਸ਼ ਕਪੂਰ। ਸਸਪੈਂਡ ਏਆਈਜੀ ਅਸ਼ੀਸ਼ ਕਪੂਰ ਨੂੰ ਇੱਕ ਔਰਤ ਦੇ ਵੱਲੋਂ ਇੱਕ ਕਰੋੜ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਦੇ ਮਾਮਲੇ ਵਿੱਚ ਪਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ । ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੀੜਤ ਔਰਤ ਦੇ ਵਕੀਲ ਦੇ ਵੱਲੋਂ ਜੱਜ ਨੂੰ ਇੱਕ ਵੀਡੀਓ ਦਿਖਾਈ ਗਈ ਹੈ। ਇਸ ਵੀਡੀਓ ਦੇ ਵਿੱਚ ਅਸ਼ੀਸ਼ ਕਪੂਰ ਇਸ ਔਰਤ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ।
ਸਸਪੈਂਡ ਏਆਈਜੀ ਦਾ ਮਹਿਲਾ ਨੂੰ ਥੱਪੜ ਮਾਰਦੇ ਦਾ ਵੀਡੀਓ ਵਾਇਰਲ

Comment here