ਸਟਾਕਹੋਮ-ਕੁਰਾਨ ਦੀਆਂ ਕਾਪੀਆਂ ਸਾੜੇ ਜਾਣ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਦਰਮਿਆਨ ਸਵੀਡਨ ਦੇ ਤੀਸਰੇ ਵੱਡੇ ਸ਼ਹਿਰ ਮਾਲਮੋ ਵਿਚ ਹਿੰਸਾ ਭੜਕ ਉੱਠੀ ਹੈ। ਹਿੰਸਾ ਦੀਆਂ ਹਾਲੀਆ ਘਟਨਾਵਾਂ ਇਸਲਾਮ ਵਿਰੋਧੀ ਮੁਜ਼ਾਹਰਾਕਾਰੀਆਂ ਵੱਲੋਂ ਕੁਰਾਨ ਦੀਆਂ ਕਾਪੀ ਸਾੜੇ ਮਗਰੋਂ ਹੋਈਆਂ ਹਨ। ਇਨ੍ਹਾਂ ਘਟਨਾਵਾਂ ਦੌਰਾਨ ਕਈ ਥਾਈਂ ਅੱਗਜ਼ਨੀ ਤੇ ਪਥਰਾਅ ਕਾਰਨ ਦਰਜਨਾਂ ਕਾਰਾਂ ਤੇ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ।
ਹਿੰਸਾ ਦੀ ਸ਼ੁਰੂਆਤ ਇਸਲਾਮ ਵਿਰੋਧੀ ਮੁਜ਼ਾਹਰਾਕਾਰੀ ਸਲਵਾਨ ਮੋਮਿਕਾ ਵੱਲੋਂ ਕੁਰਾਨ ਦੀ ਕਾਪੀ ਸਾੜੇ ਜਾਣ ਮਗਰੋਂ ਹੋਈ ਸੀ। ਇਰਾਕੀ ਮੂਲ ਦਾ ਮੋਮਿਕਾ ਜਦੋਂ ਇਹ ਹਰਕਤ ਕਰ ਰਿਹਾ ਸੀ ਤਾਂ ਉਸ ਨੂੰ ਰੋਕਣ ਲਈ ਲੋਕਾਂ ਦਾ ਗਰੁੱਪ ਉਥੇ ਪੁੱਜ ਗਿਆ। ਮੌਕੇ ’ਤੇ ਮੌਜੂਦ ਪੁਲਿਸ ਨੇ ਹੈਲਮੈੱਟ ਪਾ ਕੇ ਖੜ੍ਹੇ ਲੋਕਾਂ ਨੂੰ ਰੋਕ ਦਿੱਤਾ। ਇਸ ਦੌਰਾਨ ਹੋਈ ਹੱਥੋਪਾਈ ਮਗਰੋਂ ਪੁਲਿਸ ਨੇ ਤਿੰਨ ਜਣੇ ਫੜ ਲਏ। ਦੱਸਣਯੋਗ ਹੈ ਕਿ ਪੁਲਿਸ ਤੋਂ ਪ੍ਰਵਾਨਗੀ ਲੈ ਕੇ ਮੋਮਿਕਾ ਕੁਰਾਨ ਦੀ ਕਾਪੀ ਸਾੜ ਕੇ ਇਸਲਾਮ ਬਾਰੇ ਨਿੱਜੀ ਵਿਰੋਧ ਜ਼ਾਹਰ ਕਰ ਰਿਹਾ ਸੀ।
ਜਾਣਕਾਰੀ ਮੁਤਾਬਕ ਸੋਮਵਾਰ ਦੌਰਾਨ ਨੌਜਵਾਨਾਂ ਦੇ ਹਿੰਸਕ ਟੋਲੇ ਨੇ ਕਈ ਥਾਵਾਂ ’ਤੇ ਟਾਇਰਾਂ ਤੇ ਕੂੜੇ ਦੇ ਢੇਰਾਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਕਈ ਇਲੈਕਟ੍ਰਿਕ ਸਕੂਟਰਾਂ, ਸਾਈਕਲਾਂ ਤੇ ਬੈਰੀਅਰਾਂ ਨੂੰ ਅੱਗ ਲਗਾ ਦਿੱਤੀ ਤੇ ਕਈ ਥਾਂ ਭੰਨਤੋੜ ਕੀਤੀ। ਕੁਰਾਨ ਦੀ ਕਾਪੀ ਸਾੜੇ ਜਾਣ ’ਤੇ ਮਾਲਮੋ-ਰੋਜੇਨਗਾਰਡ ਇਲਾਕੇ ਵਿਚ ਪਹਿਲਾਂ ਵੀ ਤਿੱਖੇ ਰੋਸ ਮੁਜ਼ਾਹਰੇ ਹੁੰਦੇ ਰਹੇ ਹਨ। ਸੀਨੀਅਰ ਪੁਲਿਸ ਅਧਿਕਾਰੀ ਪੈਟਰਾ ਸਟੇਨਕੁਲਾ ਨੇ ਕਿਹਾ ਹੈ ਕਿ ਹਿੰਸਾ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।
ਸਵੀਡਨ ‘ਚ ਕੁਰਾਨ ਦੀਆਂ ਕਾਪੀਆਂ ਸਾੜੇ ਜਾਣ ਉਪਰੰਤ ਭੜਕੀ ਹਿੰਸਾ

Comment here