ਸਿਹਤ-ਖਬਰਾਂਖਬਰਾਂ

ਸਵਾਦੀ ਵੀ ਹੈਲਦੀ ਵੀ ਮੌਸਮੀ ਸਬਜ਼ੀਆਂ ਦਾ ਸੂਪ..

ਅੱਜ ਭੱਜ ਨੱਸ ਦੀ ਜਿ਼ੰਦਗੀ ਵਿੱਚ ਆਪਣੇ ਸਰੀਰ ਵੱਲ ਧਿਆਨ ਘੱਟ ਹੀ ਦੇ ਹੁੰਦਾ ਹੈ, ਬਹੁਤ ਸਾਰੇ ਲੋਕ ਵਧਦੇ ਭਾਰ ਤੋਂ ਪ੍ਰੇਸ਼ਾਨ ਹਨ, ਸੌਖਾ ਤਰੀਕਾ ਭਾਰ ਘਟਾਉਣ ਦਾ ਡਾਈਟਿੰਗ ਜਾਂ ਦਵਾਈਆਂ ਆਦਿ ਅਜ਼ਮਾਉਂਦੇ ਹਨ, ਪਰ ਸਿਹਤ ਮਾਹਿਰ ਤੇ ਨਿਊਟਰੀਸ਼ੀਅਨ ਕਹਿੰਦੇ ਹਨ ਕਿ ਹੈਲਦੀ ਖਾਣੇ ਨਾਲ ਸਗੋਂ ਜਲਦੀ ਭਾਰ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਖਾਸ ਕਰਕੇ ਰਾਤ ਨੂੰ ਹਲਕਾ ਖਾਣਾ ਖਾਣਾ ਚਾਹੀਦਾ ਹੈ। ਸਭ ਤੋਂ ਵਧੀਆ ਹੁੰਦਾ ਹੈ, ਰਾਤ ਵੇਲੇ ਮੌਸਮੀ ਸਬਜ਼ੀਆਂ ਦਾ ਸੂਪ ਬਣਾ ਕੇ ਲਓ, ਜੋ ਸਵਾਦੀ ਵੀ ਹੋਵੇਗਾ, ਤੇ ਹੈਲਦੀ ਵੀ। ਹਰੀਆਂ ਸਬਜ਼ੀਆਂ ’ਚ ਫਾਈਬਰ ਦੀ ਮਾਤਰਾ ਬਹੁਤ ਹੁੰਦੀ ਹੈ। ਜੋ ਭਾਰ ਘਟਾਉਣ ਲਈ ਸਭ ਤੋਂ ਜ਼ਰੂਰੀ ਚੀਜ਼ ਹੈ। ਗੋਭੀ, ਗਾਜਰ, ਮਟਰ, ਪਾਲਕ ਨੂੰ ਹਲਕੀ ਸਟੀਮ ਦੇ ਕੇ ਤੇ ਅੱਧੀਆਂ ਨੂੰ ਮੈਸ਼ ਕਰ ਲਓ ਤੇ ਅੱਧੀਆਂ ਨੂੰ ਉਂਵੇ ਹੀ ਰਹਿਣ ਦਿਓ। ਉਬਾਲਣ ਤੋਂ ਬਾਅਦ ਬਚੇ ਹੋਏ ਪਾਣੀ ਨੂੰ ਸੁੱਟੋ ਨਹੀਂ ਬਲਕਿ ਮੈਸ਼ ਕੀਤੀਆਂ ਹੋਈਆਂ ਸਬਜ਼ੀਆਂ ’ਚ ਪਾ ਕੇ ਸੂਪ ਵਰਗਾ ਬਣਾਓ। ਜਦੋਂ ਸੂਪ ਵਰਗਾ ਨਜ਼ਰ ਆਵੇ ਤਾਂ ਇਸ ’ਚ ਸਾਬਤ ਸਬਜ਼ੀਆਂ, ਕਾਲੀ ਮਿਰਚ ਤੇ ਸਵਾਦ ਅਨੁਸਾਰ ਨਮਕ ਪਾ ਕੇ ਇਸ ਨੂੰ ਸਰਵ ਕਰੋ। ਇਕ ਹੋਰ ਤਰੀਕੇ ਦਾ ਸੂਪ ਵੀ ਬਣਾਇਆ ਜਾ ਸਕਦਾ ਹੈ। ਆਪਣੀ ਮਨਪਸੰਦ ਸਬਜ਼ੀਆਂ ਨੂੰ ਹਲਕਾ ਉਬਾਲ ਲਓ। ਇਸ ਤੋਂ ਬਾਅਦ ਇਸ ਨੂੰ ਪੀਸ ਲਓ। ਇਸ ਸੂਪ ’ਚ ਬਹੁਤ ਸਾਰੇ ਨਿਊਟਰੀਸ਼ਨ ਨਾਲ ਫਾਈਬਰ ਵੀ ਕਾਫ਼ੀ ਮਾਤਰਾ ’ਚ ਹੁੰਦਾ ਹੈ। ਸਵਾਦ ਵਧਾਉਣ ਲਈ ਉਪਰੋਂ ਇਸ ’ਚ ਕਾਲੀ ਮਿਰਚ ਤੇ ਲੱਸਣ ਵੀ ਪਾ ਸਕਦੇ ਹੋ। ਪੱਤਾ ਗੋਭੀ ਸੂਪ ’ਚ ਗਾਜਰ, ਮਟਰ,ਸ਼ਿਮਲਾ ਮਿਰਚ ਤੇ ਪਾਲਕ ਵੀ ਪਾ ਸਕਦੇ ਹੋ। ਇਨ੍ਹਾਂ ਸਾਰੀਆਂ ਸਬਜ਼ੀਆਂ ਨੂੰ ਉਬਾਲ ਕੇ ਤੇ ਫਿਰ ਮਿਕਸੀ ਨੂੰ ਚਲਾ ਕੇ ਪੇਸਟ ਬਣਾ ਲਓ। ਜੀਰੇ, ਲੱਸਣ ਤੇ ਹਰੀ ਮਿਰਚ ਦਾ ਤੜਕਾ ਲਗਾ ਕੇ ਇਸ ਦਾ ਸਵਾਦ ਹੋਰ ਵਧਾ ਸਕਦੇ ਹੋ। ਅਜ਼ਮਾਅ ਕੇ ਦੇਖੋ, ਮਨ ਦੇ ਨਾਲ ਨਾਲ ਤਨ ਵੀ ਹਲਕਾ ਫੁਲਕਾ ਹੋਵੇਗਾ।

Comment here