ਸਿਆਸਤਖਬਰਾਂ

ਸਵਦੇਸ਼ੀ ਹਵਾਈ ਜਹਾਜ਼ ਡੋਰਨੀਅਰ ਦੀ ਸਵਾਰੀਆਂ ਨਾਲ ਪਹਿਲੀ ਉਡਾਣ

ਨਵੀਂ ਦਿੱਲੀ- ਆਤਮ ਨਿਰਭਰਤਾ ਤੇ ਜੋ਼ਰ ਦੇ ਰਹੀ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਦੇਸ਼ ਦੇ ਨਾਮ ਇੱਕ ਵੱਡੀ ਪ੍ਰਾਪਤੀ ਓਸ ਵਕਤ ਜੁੜੀ ਜਦ ਦੇਸ਼ ਵਿੱਚ ਬਣਾਇਆ ਗਿਆ ਹਵਾਈ ਜਹਾਜ਼ ਡੋਰਨੀਅਰ 228 ਆਪਣੀ ਪਹਿਲੀ ਵਪਾਰਕ ਉਡਾਣ ਲਈ ਤਿਆਰ ਹੋਇਆ । ਉੱਤਰ-ਪੂਰਬੀ ਰਾਜਾਂ ਨੂੰ ਹਵਾਈ ਸੇਵਾ ਨਾਲ ਜੋੜਨ ਦੀ ਯੋਜਨਾ ਤਹਿਤ 12 ਅਪ੍ਰੈਲ  ਤੋਂ ਇਸ ਜਹਾਜ ਦਾ ਸੰਚਾਲਨ ਸ਼ੁਰੂ ਕੀਤਾ ਗਿਆ। ਹੁਣ ਤੱਕ ਇਸ ਭਾਰਤੀ ਜਹਾਜ਼ ਦੀ ਵਰਤੋਂ ਸਿਰਫ਼ ਸੁਰੱਖਿਆ ਬਲ ਦੁਆਰਾ ਹੀ ਕੀਤੀ ਜਾਂਦੀ ਸੀ। ਇਸ ਜਾਹਜ ਵਿੱਚ 17 ਸੀਟਾਂ ਹਨ ਅਤੇ ਇਸਨੂੰ ਭਾਰਤ ਦੀ ਸਰਕਾਰੀ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ  ਨੇ ਬਣਾਇਆ ਹੈ। 17-ਸੀਟਰ ਗੈਰ-ਪ੍ਰੈਸ਼ਰਾਈਜ਼ਡ ਇਹ ਹਵਾਈ ਜਹਾਜ ਇੱਕ ਏਸੀ ਕੈਬਿਨ ਦੇ ਨਾਲ ਦਿਨ ਅਤੇ ਰਾਤ ਦੇ ਸੰਚਾਲਨ ਲਈ ਸਮਰੱਥ ਹੈ। ਇਹ ਜਹਾਜ਼ ਉੱਤਰ ਪੂਰਬੀ ਰਾਜਾਂ ਵਿੱਚ ਖੇਤਰੀ ਸੰਪਰਕ ਅਤੇ ਬਿਹਤਰ ਸੰਪਰਕ ਦੀ ਸਹੂਲਤ ਦੇਵੇਗਾ।

Comment here