ਅਪਰਾਧਖਬਰਾਂਦੁਨੀਆ

ਸਰੱਹਦ ’ਤੇ ਪਾਕਿ ਡਰੋਨ ਦਾਖਲ ਹੋਣ ’ਤੇ ਬੀਸੀਐਫ ਅਲਰਟ

ਤਰਨਤਾਰਨ-ਇਥੋਂ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਬੀਤੇ ਬੁੱਧਵਾਰ ਰਾਤ ਕਰੀਬ 11.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਡਰੋਨ ਦੀ ਹਰਕਤ ਵਿਖਾਈ ਦੇਣ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੀ 71 ਬਟਾਲੀਅਨ ਅਲਰਟ ਹੋ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਰਾਤ ਨੂੰ ਕੁਝ ਸਮਾਂ ਬਾਅਦ ਡਰੋਨ ਦੀ ਆਵਾਜ਼ ਸੁਣਾਈ ਦੇਣੀ ਬੰਦ ਹੋ ਗਈ ਅਤੇ ਡਰੋਨ ਵਾਪਸ ਚਲਾ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀ.ਐੱਸ.ਐੱਫ. ਵਲੋਂ ਕੁਝ ਰਾਊਂਡ ਫਾਇਰ ਵੀ ਕੀਤੇ ਗਏ ਹਨ। ਬੀਤੇ ਵੀਰਵਾਰ ਸਵੇਰੇ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਜ਼ਿਲ੍ਹਾ ਪੁਲਸ ਦੀ ਟੀਮ ਵਲੋਂ ਨੌਸ਼ਹਿਰਾ ਢਾਲਾ ਵਿਖੇ ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਖੇਤਾਂ ਨੂੰ ਬਾਰੀਕੀ ਨਾਲ ਖੰਗਾਲਿਆ ਗਿਆ ਪਰ ਕੋਈ ਵੀ ਵਸਤੂ ਦੇ ਬਰਾਮਦ ਨਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

Comment here