ਸਿਆਸਤਖਬਰਾਂਦੁਨੀਆ

ਸਰੱਹਦੀ ਮੁੱਦਿਆਂ ਦੇ ਹੱਲ ਲਈ ਚੀਨ ਨਾਲ ਸਮਾਂ ਲੱਗ ਸਕਦਾ: ਜੈਸ਼ੰਕਰ

ਨਵੀਂ ਦਿੱਲੀ-ਭਾਰਤ ਚੀਨ ਦੇ ਵਧ ਰਹੇ ਤਣਾਅ ਦੇ ਮੁੱਦੇ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਜਦੋਂ ਤੱਕ ਲੱਦਾਖ ਸਮੇਤ ਹੋਰ ਮੁੱਦੇ ਹੱਲ ਨਹੀਂ ਹੋ ਜਾਂਦੇ, ਉਦੋਂ ਤੱਕ ਦੋਹਾਂ ਦੇ ਰਿਸ਼ਤੇ ਪੂਰੀ ਤਰ੍ਹਾਂ ਨਾਲ ਆਮ ਹੋਣ ‘ਚ ਸਮਾਂ ਲਗੇਗਾ। ਇਸ ਵਿਚ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਲਗਾਤਾਰ ਇਸ ਗੱਲ ‘ਤੇ ਕਾਇਮ ਰਿਹਾ ਹੈ ਕਿ ਐੱਲ.ਏ.ਸੀ. ‘ਤੇ ਸ਼ਾਂਤੀ ਬਣੀ ਰਹੇ। ਇਸ ਦੇ ਨਾਲ ਹੀ ਦੋ-ਪੱਖੀ ਸੰਬੰਧ ਵੀ ਬਰਕਰਾਰ ਰਹੇ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨਾਲ ਭਾਰਤ ਦਾ ਇਤਿਹਾਸ ਪੇਸ਼ ਕਰਨ ਵਾਲਾ ਰਿਹਾ ਹੈ। ਪਾਕਿਸਤਾਨ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਸਿੱਧੇ ਤੌਰ ‘ਤੇ ਉਸ ਸਮਰਥਨ ਦੇ ਕਾਰਨ ਹਨ, ਜੋ ਸੰਯੁਕਤ ਰਾਜ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਪਰ ਅੱਜ ਅਮਰੀਕਾ ਵੱਖਰੇ ਦ੍ਰਿਸ਼ਟੀਕੋਣ ਰੱਖਣ ‘ਚ ਸਮਰੱਥ ਹੈ, ਜੋ ਅਸਲ ‘ਚ ਇਹ ਕਹਿੰਦਾ ਹੈ ਕਿ ਭਾਰਤ ਦਾ ਰੂਸ ਨਾਲ ਵੱਖ ਇਤਿਹਾਸ ਅਤੇ ਸੰਬੰਧ ਹੈ, ਜਿਸ ਨੂੰ ਸਾਨੂੰ ਧਿਆਨ ‘ਚ ਰੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਰੂਸ ਨਾਲ ਭਾਰਤ ਦਾ ਇਤਿਹਾਸ ਅਮਰੀਕਾ, ਜਾਪਾਨ ਜਾਂ ਆਸਟ੍ਰੇਲੀਆ ਦੇ ਨਾਲ ਬਾਅਦ ਦੇ ਇਤਿਹਾਸ ਤੋਂ ਵੱਖ ਹੈ। ਕਵਾਡ ‘ਚ ਹਰ ਕਿਸੇ ਦੀ ਹਰ ਚੀਜ਼ ‘ਤੇ ਸਮਾਨ ਸਥਿਤੀ ਨਹੀਂ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ‘ਤੇ ਸਾਡੇ ਵਰਗਾ ਹੀ ਰੁਖ ਹੋਣਾ ਚਾਹੀਦਾ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਚੀਨ ਵਲੋਂ ਮੌਜੂਦਾ ਸਥਿਤੀ ਜਾਂ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੂੰ ਬਦਲਣ ਦੀ ਕਿਸੇ ਵੀ ਇਕ ਪਾਸੜ ਕੋਸ਼ਿਸ਼ ਦੀ ਮਨਜ਼ੂਰੀ ਨਹੀਂ ਦੇਵੇਗਾ। ਪੂਰਬੀ ਲੱਦਾਖ ਸਰਹੱਦੀ ਵਿਵਾਦ ‘ਤੇ ਗੱਲਬਾਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਚੀਨ ਨੇ 1993 ਅਤੇ 1996 ਦੇ ਸਮਝੌਤੇ ਦਾ ਉਲੰਘਣ ਕਰਦੇ ਹੋਏ ਸਰਹੱਦ ‘ਤੇ ਵੱਡੀ ਗਿਣਤੀ ‘ਚ ਫ਼ੌਜ ਤਾਇਨਾਤ ਕੀਤੀ। ਉਨ੍ਹਾਂ ਕਿਹਾ ਕਿ ਉਸ ਦੀ ਕੋਸ਼ਿਸ਼ ਸਪੱਸ਼ਟ ਰੂਪ ਨਾਲ ਐੱਲ.ਏ.ਸੀ. ਨੂੰ ਇਕ ਪਾਸੜ ਰੂਪ ਨਾਲ ਬਦਲਣ ਦੀ ਸੀ। ਜੈਸ਼ੰਕਰ ਨੇ ਇਕ ਟੀ.ਵੀ. ਚੈਨਲ ਨਾਲ ਗੱਲਬਾਤ ‘ਚ ਕਿਹਾ,”ਭਾਵੇਂ ਹੀ ਅਸੀਂ ਉਸ ਸਮੇਂ ਕੋਰੋਨਾ ਦੇ ਦੌਰ ‘ਤੇ ਲੰਘ ਰਹੇ ਸਨ ਪਰ ਇਕ ਵਿਆਪਕ ਸੰਗਠਨਾਤਮਕ ਅਤੇ ਯੋਜਨਾਬੱਧ ਕੋਸ਼ਿਸ਼ ਦੇ ਮਾਧਿਅਮ ਨਾਲ, ਅਸੀਂ ਅਸਲ ‘ਚ ਐੱਲ.ਏ.ਸੀ. ‘ਤੇ ਉਨ੍ਹਂ ਦਾ ਮੁਕਾਬਲਾ ਕਰਨ ‘ਚ ਸਮਰੱਥ ਸੀ, ਜਿਸ ਬਾਰੇ ਮੈਨੂੰ ਪਤਾ ਲੱਗਦਾ ਹੈ ਕਿ ਕਦੇ-ਕਦੇ ਲੋਕਾਂ ਵਲੋਂ ਵਿਸ਼ਲੇਸ਼ਕਾਂ ਵਲੋਂ, ਇੱਥੇ ਤੱਕ ਕਿ ਇਸ ਦੇਸ਼ ‘ਚ ਸਾਡੀ ਰਾਜਨੀਤੀ ‘ਚ ਵੀ ਪੂਰੇ ਰੂਪ ਨਾਲ ਇਸ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ। ਵਿਵਾਦ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਕੋਲ ਕੌਮਾਂਤਰੀ ਸਰਹੱਦ ਬਾਰੇ ਆਮ ਵਿਚਾਰ ਹੁੰਦੇ ਹਨ।

Comment here