ਸਰੀ- ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਧਾਨ ਸਭਾ ਹਲਕੇ ਸਰੀ ਸਾਊਥ ਦੀ ਜ਼ਿਮਨੀ ਚੋਣ ਵਿਚ ਦੋ ਪੰਜਾਬੀ ਮੈਦਾਨ ਵਿੱਚ ਹਨ। 10 ਸਤੰਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ‘ਚ ਬੀਸੀ ਕੰਜ਼ਰਵੇਟਿਵ ਪਾਰਟੀ ਨੇ ਹਰਮਨ ਸਿੰਘ ਭੰਗੂ ਅਤੇ ਗਰੀਨ ਪਾਰਟੀ ਨੇ ਸਿਮਰਨ ਕੌਰ ਸਰਾਏ ਨੂੰ ਉਮੀਦਵਾਰ ਐਲਾਨਿਆ ਹੈ। ਕੈਨੇਡਾ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਦੀ ਭਤੀਜੀ ਸਿਮਰਨ ਕੌਰ ਸਾਈਮਨ ਫਰੈਜ਼ਰ ਯੂਨੀਵਰਸਿਟੀ ਵਿਖੇ ਰਾਜਨੀਤੀ ਵਿਗਿਆਨ ਦੀ ਵਿਦਿਆਰਥਣ ਹੈ। ਜਲੰਧਰ ਨਾਲ ਸਬੰਧਤ ਸਿਮਰਤ ਵੈਨਕੂਵਰ ਦੇ ਬੀਸੀ ਚਿਲਡਰਨ ਹਸਪਤਾਲ ਫਾਊਂਡੇਸ਼ਨ ਤੇ ਕੈਨੇਡੀਅਨ ਕੈਂਸਰ ਸੁਸਾਇਟੀ ਦੀ ਬੁਲਾਰਾ ਵੀ ਰਹੀ ਹੈ। ਹਰਮਨ ਸਿੰਘ ਭੰਗੂ ਵੀ ਜਲੰਧਰ ਨਾਲ ਸਬੰਧਤ ਹਨ। ਹਰਮਨ ਟਰੱਕਿੰਗ ਕੰਪਨੀ ਦੇ ਮਾਲਕ ਹਨ ਤੇ ਖ਼ੁਦ ਵੀ ਟਰੱਕ ਡਰਾਈਵਰ ਹੈ। ਦੱਸ ਦੇਈਏ ਕਿ ਸਰੀ ਸਾਊਥ ਦੀ ਲਿਬਰਲ ਵਿਧਾਇਕਾ ਸਟੀਫ਼ਨੀ ਕੈਡੀਅਕਸ ਵੱਲੋਂ ਅਸਤੀਫ਼ਾ ਦੇਣ ਕਾਰਨ ਇਹ ਸੀਟ ਖ਼ਾਲੀ ਹੋਈ ਸੀ। ਸੱਤਾਧਾਰੀ ਨਿਊ ਡੈਮੋਕਰੇਟਿਕ ਪਾਰਟੀ ਨੇ ਪੌਲੀਨ ਗਰੀਵਸ ਅਤੇ ਲਿਬਰਲ ਨੇ ਸਾਬਕਾ ਪੁਲਿਸ ਅਧਿਕਾਰੀ ਏਲਨੋਰ ਸਟੱਕੋ ਨੂੰ ਉਮੀਦਵਾਰ ਬਣਾਇਆ ਹੈ।
Comment here