ਸਿਆਸਤਖਬਰਾਂ

ਸਰਾਵਾਂ ਚ ਸ਼ਰਧਾਲੂਆਂ ਨੂੰ ਹੁਣ ਨਹੀਂ ਆਵੇਗੀ ਦਿੱਕਤ

 ਐੱਸਜੀਪੀਸੀ ਪ੍ਰਧਾਨ ਨੇ ਦਿੱਤੇ ਨਵੇਂ ਹੁਕਮ

ਅੰਮ੍ਰਿਤਸਰ : ਸ੍ਰੀ ਹਰਮਿੰਦਰ ਸਾਹਿਬ ’ਚ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਬਹੁਤ ਲੰਮੀ ਹੈ। ਉਥੇ ਹੀ ਇਨ੍ਹਾਂ ਸੰਗਤਾਂ ਨੂੰ ਇਥੇ ਬਣਾਈਆਂ ਸਰਾਵਾਂ ’ਚ ਠਹਿਰਣ ਲਈ ਕਮਰੇ ਲੈਣ ’ਚ ਮੁਸ਼ਕਲਾਂ ਆ ਰਹੀਆਂ ਹਨ। ਇਸ ਨੂੰ ਲੈ ਕੇ ਕਈ ਸ਼ਿਕਾਇਤਾਂ ਵੀ ਐੱਸਜੀਪੀਸੀ ਕੋਲ ਆਉਂਦੀਆਂ ਰਹਿੰਦੀਆਂ ਹਨ। ਸ਼ਿਕਾਇਤਾਂ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਰੇ ਸੇਵਾਦਾਰਾਂ ਤੇ ਸਰਾਵਾਂ ਦੇ ਪ੍ਰਬੰਧਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਬਾਹਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਰਾਂ ’ਚ ਕਮਰੇ ਲੈਣ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਕਾਰਜਕਾਲ ਦੇ ਦੌਰਾਨ ਵੀ ਸ਼ਰਧਾਲੂਆਂ ਦੀ ਸੁਵਿਧਾ ਲਈ ਸਖਤ ਆਦੇਸ਼ ਦਿੱਤੇ ਗਏ ਸਨ।  ਐੱਸਜੀਪੀਸੀ ਪ੍ਰਧਾਨ ਵੱਲੋਂ ਮਿਲੇ ਆਦੇਸ਼ਾਂ ਨੂੰ ਮੁੱਖ ਰੱਖ ਹੁਣ ਪ੍ਰਬੰਧਾਂ ’ਚ ਸੁਧਾਰ ਨਜ਼ਰ ਆਉਣਾ ਸ਼ੁਰੂ ਹੋ ਗਏ ਹਨ। ਪ੍ਰਧਾਨ ਦੇ ਨਿਰਦੇਸ਼ਾਂ ’ਤੇ ਸੰਗਤ ਦੀ ਸੁਵਿਧਾ ਲਈ ਅਧਿਕਾਰੀ ਅਮਲ ਕਰ ਰਹੇ ਹਨ ਅਤੇ ਪ੍ਰਬੰਧਕਾਂ ਨੇ ਸਾਰੀਆਂ ਸਰਾਵਾਂ ’ਚ ਗੰਭੀਰਤਾ ਨਾਲ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਸਰਾਵਾਂ ਦੇ ਮੈਨੇਜਰਾਂ ਨੇ ਵੀ ਦੇਰ ਰਾਤ ਤਕ ਅਲਗ ਅਲਗ ਸਰਾਵਾਂ ’ਚ ਪਹੁੰਚੇ ਕੇ ਕੰਮਾਂ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਮੈਨੇਜਰ ਖੁਦ ਸੇਵਾਦਾਰਾਂ ਦੀ ਟੀਮ ਨਾਲ ਉੱਥੇ ਬੁਕਿੰਗ ਕਾਊਂਟਰ ’ਤੇ ਪਹੁੰਚਣ ਵਾਲੇ ਹਰ ਸ਼ਰਧਾਲੂ ਦੀ ਸਮੱਸਿਆ ਦਾ ਹੱਲ ਕਰਨ ਲੱਗ ਗਏ ਹਨ।

Comment here