ਪੇਸ਼ਾਵਰ-ਪਾਕਿਸਤਾਨ ਦੇ ਰੱਖਿਆ ਮੰਤਰਾਲੇ ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅਫ਼ਗਾਨ ਸੁਰੱਖਿਆ ਬਲਾਂ ਵੱਲੋਂ ਸਰਹੱਦ ਪਾਰੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਘੱਟੋ-ਘੱਟ 15 ਲੋਕ ਜ਼ਖ਼ਮੀ ਹੋ ਗਏ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਸੂਤਰਾਂ ਮੁਤਾਬਕ ਬਲੋਚਿਸਤਾਨ ਸੂਬੇ ਦੇ ਚਮਨ ਇਲਾਕੇ ’ਚ ਗੋਲੀਬਾਰੀ ਹੋਈ ਅਤੇ ‘ਬੱਚੇ ਤੇ ਔਰਤਾਂ’ ਵੀ ਜ਼ਖਮੀ ਹੋ ਗਏ। ਚਮਨ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਦੇ ਡਾਕਟਰ ਅਬਦੁਲ ਮਲਿਕ ਨੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਕਿ ਘੱਟੋ-ਘੱਟ 15 ਜ਼ਖ਼ਮੀ ਨਾਗਰਿਕਾਂ ਨੂੰ ਹਸਪਤਾਲ ਲਿਆਂਦਾ ਗਿਆ।
ਇਹ ਅਫਗਾਨ ਸੈਨਿਕਾਂ ਦੁਆਰਾ ਸਰਹੱਦ ਪਾਰ ਤੋਂ ਦੂਜਾ ਹਮਲਾ ਸੀ। ਉਨ੍ਹਾਂ ਨੇ 10 ਦਸੰਬਰ ਨੂੰ ਵੀ ਅਜਿਹਾ ਹੀ ਕੀਤਾ, ਜਿਸ ਵਿੱਚ ਸੱਤ ਨਾਗਰਿਕ ਮਾਰੇ ਗਏ ਅਤੇ 16 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ, ਪਰ ਅਫਗਾਨ ਅਧਿਕਾਰੀਆਂ ਨੇ ਅਫਸੋਸ ਪ੍ਰਗਟ ਕੀਤਾ ਜਿਸ ਤੋਂ ਬਾਅਦ ਇਸਲਾਮਾਬਾਦ ਨੇ ਇਸ ਮਾਮਲੇ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ।
ਸਰਹੱਦ ਪਾਰ ਅਫਗਾਨ ਸੁਰੱਖਿਆ ਬਲਾਂ ਨੇ ਕੀਤੀ ਗੋਲੀਬਾਰੀ, 15 ਲੋਕ ਜ਼ਖ਼ਮੀ

Comment here