ਅਟਾਰੀ- ਭਾਰਤ-ਪਾਕਿਸਤਾਨ ਸਰਹੱਦ ਉੱਤੇ ਸੁਰੱਖਿਆ ਬਲਾਂ ਦੀ ਚੌਕਸੀ ਦੇ ਬਾਵਜੂਦ ਪਾਕਿਸਤਾਨ ਵਸਦੇ ਤਸਕਰ ਨਸ਼ਾ ਤੇ ਹਥਿਆਰ ਡਰੋਨ ਰਾਹੀਂ ਇੱਥੇ ਪੁਚਾ ਰਹੇ ਹਨ। ਬੀਤੀ ਰਾਤ ਭਾਰਤ-ਪਾਕਿ ਸਰਹੱਦ ‘ਤੇ ਬੀਐੱਸਐੱਫ ਨੇ ਪਾਕਿ ਤੋਂ ਡਰੋਨ ਵੱਲੋਂ ਸੁੱਟੀ ਗਈ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਕੋਈ 12 ਵਜੇ ਦੇ ਕਰੀਬ ਸਰਹੱਦ ਬੀਓਪੀ ਭਰੋਪਾਲ ‘ਤੇ ਤਾਇਨਾਤ ਬੀਐੱਸਐਫ ਦੀ 144 ਬਟਾਲੀਅਨ ਦੇ ਜਵਾਨਾਂ ਨੂੰ ਬਾਰਡਰ ਪਿਲਰ ਨੰਬਰ 117/16 ਦੇ ਲਾਗੇ ਡਰੋਨ ਦੀ ਅਵਾਜ਼ ਸੁਣੀ। ਜਵਾਨਾਂ ਨੇ ਡਰੋਨ ‘ਤੇ ਕੋਈ 6 ਰਾਊਂਡ ਫਾਇਰ ਕੀਤੇ ਤੇ 9 ਐਲੂਮੀਨੇਸ਼ਨ ਬੰਬ ਵਰਤੇ ਪਰ ਇਸ ਦੌਰਾਨ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ। ਤਲਾਸ਼ੀ ਦੌਰਾਨ 2 ਪੈਕਟ ਬਰਾਮਦ ਹੋਏ, ਜਿਸ ਵਿਚ ਦੋ ਕਿਲੋ ਹੈਰੋਇਨ ਸੀ। ਹੋਰ ਜਾਂਚ ਕੀਤੀ ਜਾ ਰਹੀ ਹੈ।
Comment here