ਅਪਰਾਧਖਬਰਾਂ

ਸਰਹੱਦ ਤੋਂ 3.6 ਕਿਲੋ ਹੈਰੋਇਨ ਜ਼ਬਤ

ਅੰਮ੍ਰਿਤਸਰ- ਬੀਤੀ ਰਾਤ ਸਰਹੱਦੀ ਇਲਾਕੇ ਵਿੱਚ ਬੀ. ਐੱਸ. ਐੱਫ਼. ਅੰਮ੍ਰਿਤਸਰ ਸੈਕਟਰ ਦੀ ਸੰਵੇਦਨਸ਼ੀਲ ਬੀ. ਓ.ਪੀ. ’ਤੇ ਇਕ ਵਾਰ ਫਿਰ ਤੋਂ ਪਾਕਿਸਤਾਨੀ ਡਰੋਨ ਦੀ ਮੂਵਮੈਂਟ ਹੋਈ। ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਫਾਇਰਿੰਗ ਕਰ ਕੇ ਡਰੋਨ ਨੂੰ ਖਦੇੜ ਦਿੱਤਾ। ਡਰੋਨ ਦੀ ਆਵਾਜ਼ ਸੁਣਦੇ ਹੀ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਪਰ ਡਰੋਨ ਕੁਝ ਹੀ ਸੈਕਿੰਡ ’ਚ ਅੱਖਾਂ ਤੋਂ ਗਾਇਬ ਹੋ ਗਿਆ। ਇਸ ਦੌਰਾਨ ਕੀਤੇ ਗਏ ਸਰਚ ਆਪ੍ਰੇਸ਼ਨ ਤੋਂ ਬਾਅਦ ਬੀ. ਐੱਸ. ਐੱਫ਼. ਨੇ 3.6 ਕਿਲੋ ਹੈਰੋਇਨ ਜ਼ਬਤ ਕੀਤੀ। ਇਸ ਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ 18 ਕਰੋੜ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ। ਬੀ. ਐੱਸ. ਐੱਫ਼. ਅਧਿਕਾਰੀਆਂ ਨੇ ਦੱਸਿਆ ਕਿ ਜਿਸ ਖੇਪ ਨੂੰ ਡਰੋਨ ਰਾਹੀਂ ਸੁੱਟਿਆ ਗਿਆ ਸੀ। ਉਸ ਦੇ ਨਾਲ ਇਕ ਛੱਲ੍ਹਾ ਲੱਗਾ ਹੋਇਆ ਸੀ ਤਾਂ ਜੋ ਖੇਪ ਨੂੰ ਡਰੋਨ ਨਾਲ ਆਸਾਨੀ ਨਾਲ ਲਟਕਾ ਕੇ ਆਸਾਨੀ ਨਾਲ ਡੇਗਿਆ ਵੀ ਜਾ ਸਕੇ । ਹਾਲੇ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Comment here