ਅਪਰਾਧਸਿਆਸਤਖਬਰਾਂ

ਸਰਹੱਦ ਤੋਂ ਸ਼ੱਕੀ ਗੁਬਾਰੇ ‘ਤੇ ਲਿਖੀ ਉਰਦੂ ਭਾਸ਼ਾ, ਜਾਂਚ ਜਾਰੀ

ਪਠਾਨਕੋਟ-ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਨਰੋਟ ਜੈਮਲ ਸਿੰਘ ਖੇਤਰ ਦੇ ਪਿੰਡ ਦਤਿਆਲ ਦੇ ਖੇਤਾਂ ‘ਚ ਇਕ ਸ਼ੱਕੀ ਗੁਬਾਰਾ ਮਿਲਿਆ। ਜਿਸ ਨੂੰ ਲੈ ਕੇ ਵੀਰਵਾਰ ਨੂੰ ਇਲਾਕੇ ਦੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰਕਤ ‘ਚ ਆ ਗਈਆਂ। ਗੁਬਾਰਾ ਮਿਲਣ ਦੀ ਸੂਚਨਾ ਮਿਲਣ ‘ਤੇ ਡੀ.ਐਸ.ਪੀ ਅਪਰੇਸ਼ਨ ਸੁਖਰਾਜ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਉਕਤ ਇਲਾਕੇ ‘ਚ ਪਹੁੰਚ ਕੇ ਗੁਬਾਰੇ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕੋਈ ਵੀ ਸਮਾਜ ਵਿਰੋਧੀ ਗਤੀਵਿਧੀ ਸਾਹਮਣੇ ਨਹੀਂ ਆਈ ਹੈ, ਪਰ ਸਰਹੱਦੀ ਖੇਤਰ ਦੀ ਮਹੱਤਤਾ ਨੂੰ ਦੇਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ। ਥਾਣਾ ਇੰਚਾਰਜ ਹਰ ਪ੍ਰਕਾਸ਼ ਨੇ ਦੱਸਿਆ ਕਿ ਗੁਬਾਰਾ ਇਕ ਆਮ ਗੁਬਾਰਾ ਹੈ, ਇਸ ਦੇ ਨਾਲ ਇਕ ਪੰਨੇ ‘ਤੇ ਉਰਦੂ ਵਿਚ ਕੁਝ ਲਿਖਿਆ ਹੋਇਆ ਹੈ, ਜਿਸ ਦਾ ਅਨੁਵਾਦ ਕੀਤਾ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Comment here