ਅਪਰਾਧਸਿਆਸਤਖਬਰਾਂ

ਸਰਹੱਦ ਤੇ ਫਿਰ ਦਿਸਿਆ ਡਰੋਨ, ਫ਼ੌਜ ਅਲਰਟ

ਜੰਮੂ-ਸਰਹੱਦ ਪਾਰ ਸਮਗਲਰ ਡਰੋਨ ਰਾਹੀਂ ਸਮਾਨ ਦਾ ਆਦਾਨ ਪ੍ਰਦਾਨ ਕਰ ਰਹੇ ਹਨ। ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਸਰਗਰਮ ਜਵਾਨਾਂ ਨੇ ਜੰਮੂ ਦੇ ਕਾਨਹਾਚਕ ਸੈਕਟਰ ‘ਚ ਕੰਟਰੋਲ ਰੇਖਾ ਨੇੜੇ ਡਰੋਨ ਹੋਣ ਦੇ ਖ਼ਦਸ਼ੇ ਨਾਲ ਇਕ ਉੱਡਦੀ ਹੋਈ ਵਸਤੂ ‘ਤੇ ਗੋਲੀਬਾਰੀ ਕੀਤੀ। ਬੀ.ਐੱਸ.ਐੱਫ. ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਕੰਟਰੋਲ ਰੇਖਾ ਨੇੜੇ ਸੋਮਵਾਰ ਦੇਰ ਰਾਤ ਕਾਨਹਾਚਕ ਇਲਾਕੇ ‘ਚ ਇਕ ਅਣਪਛਾਤੀ ਉੱਡਦੀ ਵਸਤੂ ‘ਤੇ ਰੋਸ਼ਨੀ ਦੇਖੀ ਗਈ।
ਜਵਾਨਾਂ ਨੇ ਡਰੋਨ ਹੋਣ ਦੇ ਖ਼ਦਸ਼ੇ ‘ਤੇ ਉਸ ‘ਤੇ ਗੋਲੀਆਂ ਚਲਾਈਆਂ। ਬਾਅਦ ‘ਚ ਰੋਸ਼ਨੀ ਦਿਖਾਈ ਦੇਣੀ ਬੰਦ ਹੋ ਗਈ। ਪੁਲਸ ਅਤੇ ਹੋਰ ਏਜੰਸੀਆਂ ਨੇ ਇਲਾਕੇ ‘ਚ ਤਲਾਸ਼ ਮੁਹਿੰਮ ਛੇੜੀ ਹੈ। ਫਿਲਹਾਲ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਹਾਲ ਦੇ ਦਿਨਾਂ ‘ਚ ਸੁਰੱਖਿਆ ਏਜੰਸੀਆਂ ਨੇ ਡਰੋਨ ਰਾਹੀਂ ਹਵਾ ‘ਚ ਸੁੱਟੇ ਗਏ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਸਰਹੱਦ ਪਾਰ ਤੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਵੀ ਨਾਕਾਮ ਕੀਤੀਆਂ ਹਨ।

Comment here