ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸਰਹੱਦ ‘ਤੇ ਫਿਰ ਦਿਖਿਆ ਡਰੋਨ, ਬੀ.ਐੱਸ.ਐੱਫ. ਵਲੋਂ ਫਾਇਰਿੰਗ

ਖੇਮਕਰਨ-ਬੀਤੀ ਦੇਰ ਰਾਤ ਵੀ ਕਰੀਬ 2 ਵਜੇ ਬੀ .ਓ .ਪੀ. ਨੂਰਵਾਲਾ ਤੋਂ ਪਾਕਿਸਤਾਨੀ ਡਰੋਨ ਦਾਖ਼ਲ ਹੋਣ ਦੀ ਸੂਚਨਾ ਮਿਲੀ। ਬੀ.ਐੱਸ.ਐੱਫ .ਬਟਾਲੀਅਨ 103 ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਕਿਸੇ ਉੱਡਣਸ਼ੀਲ ਵਸਤੂ ਦੀ ਆਵਾਜ਼ ਸੁਣੀ। ਆਵਾਜ਼ ਸੁਣਦੇ ਸਾਰ ਹਰਕਤ ਵਿੱਚ ਆਉਂਦੇ ਹੋਏ ਬੀ.ਐੱਸ.ਐੱਫ. ਬਟਾਲੀਅਨ 103 ਦੇ ਜਵਾਨਾਂ ਨੇ ਬੀ.ਓ.ਪੀ. ਨੂਰਵਾਲਾ ਦੇ ਪਿੱਲਰ ਨੰਬਰ 170/38 ਵੱਲ ਕਰੀਬ 25 ਰਾਊਂਡ ਫਾਇਰ ਕੀਤੇ। ਫਾਇਰਿੰਗ ਦੀ ਆਵਾਜ਼ ਸੁਣ ਡਰੋਨ ਨੇ ਪਾਕਿਸਤਾਨ ਵੱਲ ਰੁਖ ਕਰ ਲਿਆ। ਡਰੋਨ ਦੇ ਆਉਣ ਤੋਂ ਬਾਅਦ ਪੰਜਾਬ ਪੁਲਸ ਅਤੇ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਨੇ ਜਵਾਨਾਂ ਨਾਲ ਮਿਲ ਕੇ ਸਰਚ ਅਭਿਆਨ ਚਲਾਇਆ। ਸਰਚ ਅਭਿਆਨ ਦੌਰਾਨ ਅਧਿਕਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਸ਼ੱਕੀ ਵਸਤੂ ਪ੍ਰਾਪਤ ਨਹੀਂ ਹੋਈ।

Comment here