ਗੁਰਦਾਸਪੁਰ-ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ’ਤੇ ਹੈ। ਸੀ.ਆਈ.ਏ ਸਟਾਫ ਗੁਰਦਾਸਪੁਰ ਨੇ ਦੋ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ 4 ਦੋਸ਼ੀਆਂ ਦੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਹੈ। ਪੁਲਸ ਨੇ 4 ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਦੋ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਮੁਖੀ ਡਿਟੈਕਟਿਵ ਡਾ.ਮੁਕੇਸ ਕੁਮਾਰ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਗੁਰਦਾਸਪੁਰ ਨੂੰ ਕਿਸੇ ਮੁਖਬਰ ਨੇ ਸੂਚਿਤ ਕੀਤਾ ਸੀ ਕਿ ਕੁਝ ਤ ਸ ਕਰ ਪੰਜਾਬ ਅਤੇ ਜੰਮੂ ਕਸ਼ਮੀਰ ਰਾਜ ਦੀ ਪਾਕਿਸਤਾਨ ਦੇ ਨਾਲ ਲੱਗਦੀ ਸੀਮਾ ਤੋਂ ਨਸ਼ੀਲੇ ਪਦਾਰਥ ਲਿਆ ਕੇ ਅੱਗੇ ਸਪਲਾਈ ਕਰਦੇ ਹਨ।
ਦੋਸ਼ੀ ਧਲਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਅਤੇ ਬਿਕਰਮਜੀਤ ਸਿੰਘ ਪੁੱਤਰ ਹਰਜੀਤ ਸਿੰਘ ਗੱਡੀ ਨੰਬਰ 02ਈ.ਡੀ 2731 ’ਤੇ ਸਵਾਰ ਹੋ ਕੇ ਨਸ਼ੀਲਾ ਪਦਾਰਥ ਲੈਣ ਲਈ ਜਾ ਰਹੇ ਹਨ। ਇਸ ਤਰਾਂ ਦੋਸ਼ੀ ਜਸਕਰਨ ਸਿੰਘ ਉਰਫ ਜੱਸਾ, ਜਰਮਨ ਉਰਫ ਖੋਤਾ ਗੱਡੀ ਨੰਬਰ ਪੀ.ਬੀ.02 ਡੀ.ਆਰ. 0139 ’ਤੇ ਸਵਾਰ ਹੋ ਕੇ ਸ਼੍ਰੀਨਗਰ ਤੋਂ ਨਸ਼ੀਲੇ ਪਦਾਰਥ ਖਰੀਦਣ ਲਈ ਜਾ ਰਹੇ ਹਨ। ਡਾ.ਮੁਕੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਸੀ.ਆਈ.ਏ ਸਟਾਫ ਗੁਰਦਾਸਪੁਰ ਦੇ ਇੰਚਾਰਜ਼ ਵਿਸ਼ਵਾਨਾਥ ਦੀ ਅਗਵਾਈ ਵਿਚ ਪਿੰਡ ਆਲੇਚੱਕ ਟੀ-ਮੋੜ ’ਤੇ ਨਾਕਾਬੰਦੀ ਕੀਤੀ ਗਈ। ਪੁਲਸ ਨੇ ਨਾਕੇ ’ਤੇ ਵਾਹਨਾ ਸਣੇ ਧਲਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਨੂੰ ਕਾਬੂ ਕਰ ਲਿਆ।ਜਸਕਰਨ ਸਿੰਘ ਉਰਫ ਜੱਸਾ iਖ਼ਲਾਫ਼ ਪਹਿਲਾ ਹੀ ਲੜਾਈ ਝਗੜਿਆਂ ’ਤੇ ਆਰਮਸ ਐਕਟ ਅਧੀਨ ਕੇਸ ਦਰਜ ਹੈ ਅਤੇ ਅੱਜ ਕੱਲ ਜ਼ਮਾਨਤ ’ਤੇ ਹੈ।ਪੁਲਸ ਅਧਿਕਾਰੀ ਅਨੁਸਾਰ ਦੋਸ਼ੀ ਲੰਮੇ ਸਮੇਂ ਤੋਂ ਨਸ਼ੀਲੇ ਪਦਾਰਥ ਦੀ ਤਸ਼ੱਕਰੀ ਕਰਦੇ ਆ ਰਹੇ ਹਨ।
ਸਰਹੱਦ ’ਤੇ ਤਸਕਰੀ ਕਰਨ ਵਾਲਾ ਗਿਰੋਹ ਕਾਬੂ

Comment here