ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸਰਹੱਦ ’ਤੇ ਐੱਸਟੀਐੱਫ ਨੇ ਸਾਢੇ ਦੱਸ ਕਿਲੋ ਹੈਰੋਇਨ ਕੀਤੀ ਬਰਾਮਦ

ਅੰਮ੍ਰਿਤਸਰ-ਬਾਰਡਰ ਰੇਂਜ ਏਆਈਜੀ ਰਸ਼ਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਇਕ ਗੁਪਤ ਸੂਚਨਾ ਦੇ ਅਧਾਰ ਉੱਤੇ ਦੋ ਵਿਅਕਤੀਆਂ ਨੂੰ ਮਿੰਟੂ ਸਹੋਤਾ ਪੁੱਤਰ ਕੇਵਲ ਕੁਮਾਰ ਵਾਸੀ ਮੱਖੂ, ਜ਼ਿਲ੍ਹਾ ਫਿਰੋਜ਼ਪੁਰ ਤੇ ਮਿੰਟੂ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਧਰਮਪੁਰਾ ਜ਼ਿਲ੍ਹਾ ਫਿਰੋਜਪੁਰ ਨੂੰ ਤਾਰਨ ਤਰਨ ਤੋਂ ਪੱਟੀ ਜਾਂਦੇ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਹੈ। ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਸਵੇਰੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ’ਚੋਂ 5 ਕਿਲੋ ਹੈਰੋਇਨ ਬਰਾਮਦ ਹੋਈ। ਪਤਾ ਲੱਗਾ ਹੈ ਕਿ ਇਸ ਖੇਪ ਦੀਆਂ ਤਾਰਾਂ ਜੇਲ੍ਹ ਨਾਲ ਸਬੰਧਤ ਹਨ।
ਜੇਲ੍ਹ ਵਿੱਚ ਇੱਕ ਬਦਨਾਮ ਤਸਕਰ ਆਪਣੇ ਗੁੰਡਿਆਂ ਰਾਹੀਂ ਬਾਹਰੋਂ ਹੈਰੋਇਨ ਦੀ ਤਸਕਰੀ ਕਰ ਰਿਹਾ ਸੀ। ਇਸ ਸਬੰਧੀ ਐੱਸਟੀਐੱਫ ਦੇ ਏਆਈਜੀ ਰਛਪਾਲ ਸਿੰਘ ਤੇ ਡੀਐੱਸਪੀ ਵਵਿੰਦਰ ਮਹਾਜਨ ਕੁਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰ ਸਕਦੇ ਹਨ।ਇਨ੍ਹਾਂ ਤੋ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲਗਿਆ ਕਿ ਉਕਤ ਦੋਵੇਂ ਵਿਅਕਤੀ ਜੇਲ੍ਹ ਵਿਚ ਬੰਦ ਸੁਖਜਿੰਦਰ ਸਿੰਘ ਪੁੱਤਰ ਲੱਖਾਂ ਸਿੰਘ ਵਾਸੀ ਰੱਖਣ ਸ਼ਾਹ ਵਾਲਾ ਦੇ ਸਪੰਰਕ ਵਿਚ ਸਨ ਤੇ ਜਿਨਾਂ ਨੇ ਰਲ ਕੇ ਨਸ਼ੇ ਦੀ ਖੇਪ ਮੰਗਵਾਈ ਸੀ। ਰਸ਼ਪਾਲ ਸਿੰਘ ਨੇ ਦੱਸਿਆ ਕਿ ਉਕਤ ਜੇਲ ਵਿਚ ਬੰਦ ਸੁਖਜਿੰਦਰ ਮੋਬਾਈਲ ਦੀ ਵਰਤੋਂ ਕਰਕੇ ਇਨ੍ਹਾਂ ਨਾਲ ਸੰਪਰਕ ਕਰਦਾ ਸੀ।

Comment here