ਅਪਰਾਧਸਿਆਸਤਖਬਰਾਂ

ਸਰਹੱਦੀ ਘੁਸਪੈਠ ’ਤੇ ਫੌਜੀ ਕਾਰਵਾਈ ਸ਼ੁਰੂ ਕਰੇਗਾ ਪਾਕਿਸਤਾਨ

ਇਸਲਾਮਾਬਾਦ-ਸੀਐਨਐਨ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਹਥਿਆਰਬੰਦ ਬਲਾਂ ਦੇ ਨਵ-ਨਿਯੁਕਤ ਮੁਖੀ ਜਨਰਲ ਅਸੀਮ ਮੁਨੀਰ ਨੇ ਰਾਵਲਪਿੰਡੀ ਸਥਿਤ ਜਨਰਲ ਹੈੱਡਕੁਆਰਟਰ (ਜੀ.ਐੱਚ.ਕਿਊ.) ਵਿਖੇ ਸੀਨੀਅਰ ਜਨਰਲਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਪਾਕਿਸਤਾਨੀ ਫੌਜੀ ਅਧਿਕਾਰੀਆਂ ਨੇ ਸਰਹੱਦ ਪਾਰ ਤੋਂ ਘੁਸਪੈਠ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੀਆਂ ਅੱਤਵਾਦੀ ਗਤੀਵਿਧੀਆਂ ਵਿੱਚ ਵਾਧੇ ’ਤੇ ਸੁਰੱਖਿਆ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਇੱਕ ਫੌਜੀ ਕਾਰਵਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਜਨਰਲ ਅਸੀਮ ਮੁਨੀਰ ਨੇ ਕਿਹਾ ਕਿ ਫੌਜੀ ਕਾਰਵਾਈ ਸ਼ੁਰੂ ਕਰਨ ਦਾ ਫੈਸਲਾ ਇਸ ਮਹੀਨੇ ਦੇ ਸ਼ੁਰੂ ਵਿਚ ਕਾਬੁਲ ਵਿਚ ਪਾਕਿਸਤਾਨੀ ਦੂਤਾਵਾਸ ਅਤੇ ਚਮਨ ਸਰਹੱਦ ’ਤੇ ਅਫਗਾਨ ਸਰਹੱਦੀ ਬਲਾਂ ਦੇ ਹਮਲੇ ਤੋਂ ਬਾਅਦ ਲਿਆ ਗਿਆ ਸੀ। ਇਸ ਹਮਲੇ ਵਿਚ 6 ਪਾਕਿਸਤਾਨੀ ਨਾਗਰਿਕ ਮਾਰੇ ਗਏ ਸਨ। ਮੁਨੀਰ ਨੇ ਕਿਹਾ ਕਿ ਫੌਜੀ ਕਾਰਵਾਈ ਦਾ ਉਦੇਸ਼ ਅੱਤਵਾਦ ਦੇ ਅੰਨ੍ਹੇਵਾਹ ਤੌਰ ’ਤੇ ਲੁਕਵੇਂ ਖਤਰੇ ਨੂੰ ਖਤਮ ਕਰਨਾ, ਹੋਰ ਫੌਜੀ ਅਪ੍ਰੇਸ਼ਨਾਂ ਵਿੱਚ ਹੋਏ ਲਾਭਾਂ ਨੂੰ ਮਜ਼ਬੂਤ ਕਰਨਾ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗਾ।

Comment here