ਸਿਆਸਤਖਬਰਾਂਚਲੰਤ ਮਾਮਲੇ

ਸਰਵੇ : ਪੰਜਾਬ ‘ਚ ਸਭ ਤੋਂ ਵੱਡੀ ਧਿਰ ਬਣ ਸਕਦੀ ਹੈ ‘ਆਪ’

ਪੰਜਾਬ ਚ ਮੁਕਾਬਲਾ ਪੰਜ ਕੋਣਾ ਹੋਵੇਗਾ

ਚੰਡੀਗੜ-ਰਿਪਬਲਿਕ ਟੀਵੀ ਨੇ ਆਪਣੇ ਸਰਵੇ ਵਿੱਚ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਸਰਕਾਰ ਬਣਾਉਂਦੇ ਦਿਖਾਇਆ ਹੈ। ਇਸ ਨੇ ‘ਆਪ’ ਨੂੰ 50-56 ਸੀਟਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ 42-48 ਸੀਟਾਂ ਮਿਲਣ ਦੀ ਗੱਲ ਆਖੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ 13-17 ਅਤੇ ਭਾਜਪਾ ਨੂੰ 1-3 ਸੀਟਾਂ ਮਿਲਣ ਦੀ ਗੱਲ ਆਖੀ ਗਈ ਹੈ। ‘ਜਨ ਕੀ ਬਾਤ’ ਅਤੇ ਇੰਡੀਆ ਨਿਊਜ਼ ਨੇ ਵੀ ਆਪਣੇ ਓਪੀਨੀਅਨ ਪੋਲ ਵਿੱਚ ਸੂਬੇ ਵਿੱਚ ਆਪ ਦੀ ਸਰਕਾਰ ਬਣਨ ਦਾ ਅਨੁਮਾਨ ਲਗਾਇਆ ਹੈ। ਇਸ ਓਪੀਨੀਅਨ ਪੋਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ। ਇਸ ਪੋਲ ਦੇ ਮੁਤਾਬਕ ‘ਆਪ’ ਨੂੰ ਸੂਬੇ ‘ਚ 58-65 ਸੀਟਾਂ ਮਿਲ ਸਕਦੀਆਂ ਹਨ।
ਇਸ ਸਰਵੇ ‘ਚ ‘ਆਪ’ ਨੂੰ 38-39 ਫੀਸਦੀ ਵੋਟਾਂ ਮਿਲਣ ਦੀ ਗੱਲ ਕਹੀ ਗਈ ਹੈ। 2017 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ 20 ਸੀਟਾਂ ਜਿੱਤੀਆਂ ਸਨ। ਰਾਜ ਵਿੱਚ ਸੱਤਾਧਾਰੀ ਕਾਂਗਰਸ ਨੂੰ 32 ਤੋਂ 42 ਸੀਟਾਂ ਮਿਲਣ ਦਾ ਅਨੁਮਾਨ ਹੈ।
ਇਸ ਦਾ ਕੁੱਲ ਵੋਟ ਸ਼ੇਅਰ ਲਗਭਗ 35 ਫੀਸਦੀ ਹੋਣ ਦਾ ਅਨੁਮਾਨ ਹੈ। ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ 20 ਫਰਵਰੀ ਨੂੰ ਇੱਕੋ ਪੜਾਅ ‘ਚ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਪੰਜਾਬ ਵਿੱਚ ਮੁਕਾਬਲਾ ਪੰਜ ਕੋਣਾ ਹੋਣ ਦੀ ਸੰਭਾਵਨਾ
ਪੰਜਾਬ ਵਿੱਚ ਰਵਾਇਤੀ ਧਿਰਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਇਸ ਵਾਰ ਮੁਕਾਬਲਾ ਪੰਜ-ਕੋਣੀ ਹੋਣ ਦੀ ਸੰਭਾਵਨਾ ਹੈ। ਇਸ ਵਾਰ ਕਾਂਗਰਸ, ਆਮ ਆਦਮੀ ਪਾਰਟੀ (ਆਪ), ਅਕਾਲੀ-ਬਹੁਜਨ ਸਮਾਜ ਪਾਰਟੀ (ਬਸਪਾ) ਗਠਜੋੜ, ਭਾਜਪਾ-ਪੀਐਲਸੀ-ਅਕਾਲੀ ਦਲ (ਸੰਯੁਕਤ) ਸੂਬੇ ਵਿੱਚ ਸਰਕਾਰ ਬਣਾਉਣ ਲਈ ਆਪਣੀ ਪੂਰੀ ਤਾਕਤ ਨਾਲ ਚੋਣਾਂ ਲੜਨ ਜਾ ਰਹੇ ਹਨ। ਇਸ ਦੇ ਨਾਲ ਹੀ ਕਿਸਾਨ ਮੋਰਚੇ ਦੀਆਂ ਵੱਡੀ ਗਿਣਤੀ ਜਥੇਬੰਦੀਆਂ ਵੀ ਸੰਯੁਕਤ ਸਮਾਜ ਮੋਰਚਾ ਦੇ ਰੂਪ ਵਿਚ ਚੋਣਾਂ ਵਿਚ ਨਿੱਤਰ ਆਈਆਂ ਹਨ।

Comment here