ਅਜਬ ਗਜਬਸਿਆਸਤਖਬਰਾਂਦੁਨੀਆ

ਸਰਵੇ : ਪਾਕਿ ‘ਚ ਖੋਤਿਆਂ ਦੀ ਆਬਾਦੀ 57 ਲੱਖ ਹੋਈ

ਇਸਲਾਮਾਬਾਦ-ਪਾਕਿਸਤਾਨ ਵਿਚ ਸਰਵੇ ਦਾ ਡਾਟਾ ਦਿਖਾਉਂਦਾ ਹੈ ਕਿ ਖੋਤਿਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਤੋਂ ਲਗਾਤਾ ਵਧ ਰਹੀ ਹੈ।ਪਿਛਲੇ ਵਿੱਤੀ ਸਾਲ ਵਿਚ ਇਥੇ ਖੋਤਿਆਂ ਦੀ ਗਿਣਤੀ ਵਧ ਕੇ 5.7 ਮਿਲੀਅਨ (57,00,000) ਹੋ ਗਈ ਹੈ।ਵੀਰਵਾਰ ਨੂੰ ਜਾਰੀ ਕੀਤੇ ਗਏ ਇਕੋਨਾਮਿਕ ਸਰਵੇ 2021-22 ਵਿਚ ਇਹ ਗੱਲ ਸਾਹਮਣੇ ਆਈ ਹੈ।
2019-20 ਵਿਚ ਇਨ੍ਹਾਂ ਦੀ ਆਬਾਦੀ 5.5 ਮਿਲੀਅਨ ਸੀ ਅਤੇ 2020-21 ਵਿਚ ਇਹ 5.6 ਮਿਲੀਅਨ ਹੋ ਗਏ। ਅੰਕੜੇ ਦਿਖਾਉਂਦੇ ਹਨ ਕਿ ਪਾਕਿਸਤਾਨ ਵਿਚ ਡੰਗਰਾਂ ਦੀ ਗਿਣਤੀ ਵਧ ਰਹੀ ਹੈ। ਪਾਕਿਸਤਾਨ ਵਿਚ 4.37 ਕਰੋੜ ਮੱਝਾਂ, 3.19 ਕਰੋੜ ਭੇਡਾਂ ਅਤੇ 3.19 ਕਰੋੜ ਬਕਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਤੋਂ ਇਲਾਵਾ 11 ਲੱਖ ਊਠ, 4 ਲੱਖ ਘੋੜੇ ਅਤੇ 2 ਲੱਖ ਖੱਚਰ ਵੀ ਪਾਕਿਸਤਾਨ ਵਿਚ ਮੌਜੂਦ ਹਨ। ਹਾਲਾਂਕਿ 2017-18 ਤੋਂ ਇਨ੍ਹਾਂ ਦੀ ਗਿਣਤੀ ਵਿਚ ਕੋਈ ਬਦਲਾਅ ਨਹੀਂ ਆਇਆ।
ਅੰਕੜਿਆਂ ਮੁਤਾਬਕ ਸਾਲ 2021-22 ਵਿਚ ਇਨ੍ਹਾਂ ਪਸ਼ੂਆਂ ਨੇ ਪਾਕਿਸਤਾਨ ਦੀ ਜੀ. ਡੀ. ਪੀ. ਵਿਚ 14 ਫੀਸਦੀ ਅਤੇ ਐਗਰੀਕਲਚਰ ਵੈਲਿਊ ਵਿਚ 61.9 ਫੀਸਦੀ ਦਾ ਯੋਗਦਾਨ ਦਿੱਤਾ। ਪਾਕਿਸਤਾਨ ਵਿਚ ਖੋਤੇ ਸਰਕਾਰ ਲਈ ਆਮਦਨ ਦਾ ਸੋਮਾ ਵੀ ਹਨ। ਪਾਕਿਸਤਾਨ ਵੱਡੀ ਗਿਣਤੀ ਵਿਚ ਖੋਤਿਆਂ ਦਾ ਇਮਪੋਰਟ (ਬਰਾਮਦ) ਕਰਦਾ ਹੈ। ਖੋਤੇ ਦੀ ਖੱਲ ਦਾ ਚੀਨ ਵਿਚ ਬਹੁਤ ਇਸਤੇਮਾਲ ਹੁੰਦਾ ਹੈ।

Comment here