ਸਿਆਸਤਖਬਰਾਂ

ਸਰਨਾ-ਬਿੱਟਾ ਦੀ ਮੁਲਾਕਾਤ ਭੁੱਲਰ ਦੀ ਰਿਹਾਈ ਦਾ ਰਸਤਾ ਖੋਲ੍ਹੇਗੀ

ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਉਮੀਦ ਬਣ ਰਹੀ ਹੈ। ਸਰਨਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਭਾਈ ਭੁੱਲਰ ਦੀ ਰਿਹਾਈ ਜਲਦ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਅਚਾਨਕ ਆਲ ਇੰਡੀਆ ਐਂਟੀ ਟੈਰਿਸਟ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨਾਲ ਇਕ ਦੁਕਾਨ ‘ਤੇ ਮੁਲਾਕਾਤ ਹੋਈ। ਸਰਨਾ ਦੇ ਕਿਹਾ ਕਿ ਉਨ੍ਹਾਂ ਨੇ ਬਿੱਟਾ ਨੂੰ ਪ੍ਰੋ: ਦਵਿੰਦਰਪਾਲ ਸਿੰਘ ਬਾਰੇ ਸਮੁੱਚੇ ਪੰਥ ਦੀਆਂ ਭਾਵਨਾਵਾਂ ਬਾਰੇ ਦਸਦਿਆਂ ਆਖਿਆ ਕਿ ਉਹ ਪ੍ਰੋ: ਭੁੱਲਰ ਬਾਰੇ ਕੌਮ ਦੇ ਜਜ਼ਬਾਤ ਦਾ ਖਿਆਲ ਕਰਨ। ਬਿੱਟਾ ਨੇ ਸੁਹਿਰਦਤਾ ਨਾਲ ਆਖਿਆ ਕਿ ਉਹ ਤਰਾਸਦੀ ਸਮਝਦੇ ਹਨ ਤੇ ਉਹ ਜ਼ਰੂਰ ਭੁੱਲਰ ਦੀ ਰਿਹਾਈ ਲਈ ਯਤਨ ਵੀ ਕਰਨਗੇ ਅਤੇ ਇਹ ਅਪੀਲ ਸਰਕਾਰ ਤਕ ਵੀ ਜ਼ਰੂਰ ਪਹੁੰਚਾਉਣਗੇ।

Comment here