ਅੰਮ੍ਰਿਤਸਰ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਜਮੀਤ ਸਿੰਘ ਸਰਨਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਬਿਨਾਂ ਅਧਿਕਾਰਾਂ ਤੋਂ ਕਮੇਟੀ ਦੇ ਸਰੋਤਾਂ ਦੀ ਵਰਤੋਂ ਕਰਦੇ ਹੋਏ ਰੋਜ਼ਾਨਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਉਪ ਰਾਜਪਾਲ ਦਿੱਲੀ ਅਨਿਲ ਬੈਜਲ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਰੋਜ਼ਾਨਾ ਕੰਮਕਾਜ ਲਈ ਰਸੀਵਰ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿਰਸਾ ਡੀਐਸਜੀਐਮਸੀ ਦਾ ਚੁਣਿਆ ਹੋਇਆ ਮੈਂਬਰ ਸੀ, ਹੁਣ ਨਹੀਂ। ਉਨ੍ਹਾਂ ਕਿਹਾ ਕਿ ਸਿਰਸਾ ਪਹਿਲਾਂ ਹੀ ਅਦਾਲਤ ਵਿਚ ਆਪਣੀ ਅਯੋਗਤਾ ਨੂੰ ਚੁਣੌਤੀ ਦੇ ਚੁੱਕੇ ਹਨ ਤੇ ਡੀਐਸਜੀਐਮਸੀ ਦੇ ਪ੍ਰਧਾਨ ਦੇ ਅਹੁਦੇ ’ਤੇ ਕਾਬਜ਼ ਹਨ। ਸਰਨਾ ਨੇ ਦੋਸ਼ ਲਾਇਆ ਕਿ ਸਿਰਸਾ ਆਪਣੀ ਸਿਆਸੀ ਪਾਰਟੀ ਪ੍ਰਤੀ ਵਫ਼ਾਦਾਰੀ, ਆਪਣੇ ਅਤੇ ਆਪਣੀ ਪਾਰਟੀ ਦੇ ਮੈਂਬਰਾਂ ਦੇ ਨਿੱਜੀ ਤੇ ਸਿਆਸੀ ਹਿੱਤਾਂ ਲਈ ਆਪਣੀਆਂ ਸ਼ਕਤੀਆਂ ਤੇ ਗੁਰਦੁਆਰੇ ਦੇ ਸਾਧਨਾਂ ਦੀ ਦੁਰਵਰਤੋਂ ਕਰ ਰਹੇ ਹਨ। ਬੈਜਲ ਨੂੰ ਲਿਖੇ ਪੱਤਰ ਵਿਚ ਸਰਨਾ ਨੇ ਦੋਸ਼ ਲਾਇਆ, ਕਿ “ਗੁਰਦੁਆਰੇ ਦੇ ਫੰਡਾਂ ਦੇ ਸ਼ੱਕੀ ਗਬਨ ਨੂੰ ਲੈ ਕੇ ਲੁਕਆਊਟ ਨੋਟਿਸ ਤੇ ਪੁਲਿਸ ਕੇਸਾਂ ਦਾ ਸਾਹਮਣਾ ਕਰਨ ਵਾਲਾ ਸਿਰਸਾ ਬਿਨਾਂ ਮਨਜ਼ੂਰੀ ਆਪਣੇ ਸਮਰਥਕਾਂ ਨਾਲ ਉੱਤਰ-ਪੂਰਬ, ਕਸ਼ਮੀਰ ਤੇ ਹੋਰ ਕਈ ਸਥਾਨਾਂ ਦੇ ਦੌਰੇ ਕਰ ਕੇ ਫੰਡਾਂ ਦੀ ਮਨਮਾਨੇ ਢੰਗ ਨਾਲ ਵਰਤੋਂ ਕਰ ਰਿਹਾ ਹੈ।
ਸਰਨਾ ਨੇ ਦਿੱਲੀ ਕਮੇਟੀ ਲਈ ਰਸੀਵਰ ਲਾਉਣ ਦੀ ਕੀਤੀ ਮੰਗ

Comment here