ਸ਼ਿਮਲਾ–ਸਦੀਆਂ ਤੋਂ ਚਲ ਰਹੇ ਰਿਵਾਇਤੀ ਸਿੱਖਿਆ ਨੀਤੀ ਵਿੱਚ ਸਰਕਾਰ ਵਲੋਂ ਬਦਲਾਵ ਕੀਤਾ ਜਾ ਰਿਹਾ। ਸੂਬਾ ਸਰਕਾਰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਸਕੂਲਾਂ ’ਚ ਹੁਣ +2 ਦੀ ਥਾਂ 5, 3, 3, 4 ਦਾ ਪੈਟਰਨ ਲਾਗੂ ਕਰਨ ਜਾ ਰਹੀ ਹੈ। ਇਸ ਵਿੱਚ ਪ੍ਰਾਇਮਰੀ, ਮਿਡਲ ’ਤੇ ਉੱਚ ਸਿੱਖਿਆ ਦੇ ਪੈਟਰਨ ’ਚ ਬਦਲਾਵ ਕੀਤਾ ਗਿਆ ਹੈ। ਇਸ ਤਹਿਤ ਸਾਰੇ ਸਰਕਾਰੀ ਸਕੂਲਾਂ ’ਚ ਪ੍ਰੀ-ਪ੍ਰਾਈਮਰੀ ਜਮਾਤਾਂ ਸ਼ੁਰੂ ਕਰਨ ਦੀ ਯੋਜਨਾ ਹੈ। ਹਾਲਾਂਕਿ ਸੂਬੇ ’ਚ 4 ਹਜ਼ਾਰ ਤੋਂ ਜ਼ਿਆਦਾ ਸਕੂਲਾਂ ਵਿੱਚ ਹੁਣ ਵੀ ਪ੍ਰੀ-ਪ੍ਰਾਈਮਰੀ ਜਮਾਤਾਂ ਚੱਲ ਰਹੀਆਂ ਹਨ। ਇਸ ’ਚ ਨਵੀਂ ਨੀਤੀ ਦੇ ਨਾਲ ਸੂਬੇ ਦੇ ਸਾਰੇ ਸਕੂਲਾਂ ’ਚ ਪ੍ਰੀ-ਪ੍ਰਾਈਮਰੀ ਸਿੱਖਿਆ ਸ਼ੁਰੂ ਕੀਤੀ ਜਾਵੇਗੀ। ਜਿੱਥੇ ਪਹਿਲਾਂ ਬੱਚਿਆਂ ਨੂੰ ਪਹਿਲੀ ਜਮਾਤ ’ਚ ਦਾਖ਼ਲਾ ਦਿੱਤਾ ਜਾਂਦਾ ਸੀ ਹੁਣ 3 ਸਾਲ ਦੇ ਪ੍ਰੀ-ਪ੍ਰਾਈਮਰੀ ਸਿੱਖਿਆ ਦੇ ਬਾਅਦ ਬੱਚੇ ਨੂੰ ਪਹਿਲੀ ਜਮਾਤ ’ਚ ਦਾਖ਼ਲਾ ਮਿਲੇਗਾ। ਪ੍ਰਾਈਮਰੀ ਸੈਕਸ਼ਨ ’ਚ 5 ਜਮਾਤ ਪੜ੍ਹਾਈ ਜਾਵੇਗੀ, ਜਿਸ ਵਿੱਚ ਪ੍ਰੀ-ਪ੍ਰਾਈਮਰੀ, ਪ੍ਰਾਈਮਰੀ, ਕੇ.ਜੀ., ਪਹਿਲੀ ਜਮਾਤ ਵਿੱਚ ਦਾਖਲਾ ਮਿਲੇਗਾ। ਇਸਦੇ ਬਾਅਦ ਤੀਸਰੀ, ਚੌਥੀ ਅਤੇ ਪੰਜਵੀ ਜਮਾਤ, 3 ਸਾਲ ਦੇ ਮਿਡਲ ਸਟੇਜ ਵਿੱਚ 6 ਤੋਂ 8 ਤੱਕ ਦੀ ਜਮਾਤ ਚੱਲੇਗੀ। ਚੌਥੀ ਸਟੇਜ ਜਮਾਤ 9 ਤੋਂ 12 ਤੱਕ 4 ਸਾਲ ਹੋਵੇਗੀ। ਇਸ ਵਾਰ ਨਵੀਂ ਨੀਤੀ ਦੇ ਨਾਲ ਹੋਰ ਰਾਜਾਂ ਸਮੇਤ ਹਿਮਾਚਲ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਲਈ ਸਮੈਸਟਰ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਅਜਿਹੇ ’ਚ ਉਕਤ ਜਮਾਤਾਂ ਦੇ 2 ਵਾਰ ਪੇਪਰ ਲਏ ਜਾਣਗੇ। ਹਾਲਾਂਕਿ ਸੂਬੇ ’ਚ ਨਵੰਬਰ ਮਹੀਨੇ ’ਚ ਟਰਮ-1 ਦੀ ਪ੍ਰੀਖਿਆ ਲਈ ਗਈ ਹੈ ਅਤੇ ਟਰਮ-2 ਦੀ ਪ੍ਰੀਖਿਆ ਮਾਰਚ ’ਚ ਲਈ ਜਾਵੇਗੀ। ਦੋਵਾਂ ਟਰਮਾਂ ਦੇ ਨਤੀਜਿਆਂ ਦੇ ਆਧਾਰ ’ਤੇ ਉਕਤ ਜਮਾਨ ਦੇ ਵਿਦਿਆਰਥੀਆਂ ਦਾ ਨਤੀਜਾ ਤਿਆਰ ਹੋਵੇਗਾ। ਇਸਤੋਂ ਇਲਾਵਾ ਇਸ ਵਾਰ ਪਹਿਲੀ ਤੋਂ 8ਵੀਂ ਜਮਾਤ ਦੇ ਅਸੈਸਮੈਂਟ ’ਚ ਵੀ ਬਦਲਾਅ ਕਰ ਦਿੱਤਾ ਗਿਆ ਹੈ। ਨਵੀਂ ਨੀਤੀ ਤਹਿਤ ਅੰਡਰ ਗ੍ਰੈਜੁਏਟ ਜਮਾਤਾਂ ਦੇ ਸਿਲੇਬਸ ’ਚ ਵੀ ਸੋਧ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਕਿਹਾ ਕਿ ਸਕੂਲਾਂ ’ਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ 5, 3, 3, 4 ਦਾ ਪੈਟਰਨ ਲਾਗੂ ਕਰਨ ਦੀ ਯੋਜਨਾ ਹੈ, ਜਿਸ ’ਤੇ ਅਜੇ ਕੰਮ ਜਾਰੀ ਹੈ।
ਸਰਕਾਰ ਵਲੋਂ ਸਕੂਲਾਂ ’ਚ ਨਵਾਂ ਪੈਟਰਨ ਲਾਗੂ ਕੀਤਾ ਜਾ ਰਿਹਾ

Comment here