ਅਜਬ ਗਜਬਸਿਆਸਤਖਬਰਾਂਗੁਸਤਾਖੀਆਂ

ਸਰਕਾਰ ਬਣਨ ਤੇ ਟਿਕਟੌਕ ਦੁਬਾਰਾ ਚਲਾਏਗੀ ਚੱਕਲੋ ਰੱਖਲੋ ਪਾਰਟੀ!

ਜਲੰਧਰ– ਹਾਲ ਹੀ ਚ ਪੰਜਾਬ ਦੀ ਸਿਆਸੀ ਫਿਜ਼ਾ ਚ ਆਪਣੇ ਖੰਭ ਖਿਲਾਰਨ ਵਾਲੀ ਚੱਕਲੋ ਰੱਖਲੋ ਪਾਰਟੀ (ਚੋਣ ਨਿਸ਼ਾਨ ਕਾਪਾ) ਦੇ ਪ੍ਰਧਾਨ  ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਿਲਬਾਗ ਸਿਬੀਆ ਆਏ ਦਿਨ ਪੰਜਾਬ ਵਾਸੀਆਂ ਲਈ ਨਵੇਂ ਨਵੇਂ ਸਿਆਸੀ ਲੌਲੀਪੌਪ ਦਿਖਾਉਂਦੇ ਹਨ, ਜੋ ਵੋਟਾਂ ਤੋਂ ਬਾਅਦ ਜੇ ਸਰਕਾਰ ਬਣੀ ਤਾਂ ਹੀ ਬੋਝੇ ਚੋੰ ਕੱਢੇ ਜਾਣਗੇ। ਪਾਰਟੀ ਵਲੋੰ ਜਾਰੀ ਕੀਤੇ ਗਏ ਮੈਨੀਫੈਸਟੋ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਪਾਰਟੀ ਪ੍ਰਧਾਨ ਵੱਲੋਂ ਕੁੱਝ ਹੋਰ ਵਾਅਦੇ ਕੀਤੇ ਗਏ ਹਨ, ਉਹਨਾਂ ਕਿਹਾ ਹੈ ਕਿ ਸਾਡੀ ਸਰਕਾਰ ਬਣੀ ਤਾਂ  ਟਿਕਟਾਕ ਦੁਬਾਰਾ ਚਲਾਇਆ ਜਾਵੇਗਾ ਤਾਂ ਕੇ ਛੁਪੇ ਹੋਏ ਹੁਨਰ ਲੋਕਾਂ ਸਾਹਮਣੇ ਦੁਬਾਰਾ ਸਾਹਮਣੇ ਆ ਸਕਣ।  ਆਈਲਟਸ ਵਿੱਚੋਂ ਬੈਂਡ ਧੱਕੇ ਨਾਲ ਦੁਆ ਜਾਣਗੇ ਚਾਹੇ ਬੈਂਡਾਂ ਖ਼ਾਤਰ ਪੈਸੇ ਸਰਕਾਰ ਨੂੰ ਕਿਉਂ ਨਾ ਭਰਨੇ ਪੈਣ। ਪੰਜਾਬ ਦੇ ਹਰ ਬਾਸ਼ਿੰਦੇ ਨੂੰ ਕਿਸੇ ਨਾ ਕਿਸੇ ਸੰਸਥਾ ਵਿੱਚ ਪ੍ਰਧਾਨ ਜ਼ਰੂਰ ਲਾਇਆ ਜਾਵੇਗਾ ਤਾਂ ਕੇ ਬਰਾਬਰਤਾ ਬਣੀ ਰਹੇ।  ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਸ਼੍ਰੀਲੰਕਾ ਤੋਂ ਸਿੱਧੀ ਨਹਿਰ ਲਿਆ ਪੰਜਾਬ ਦੀ ਪਾਣੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।  ਪੰਜਾਬ ਵਿੱਚ ਇੱਕ ਨਿੱਜੀ ਉਲੰਪਿਕ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਸਿਰਫ ਪੰਜਾਬ ਦੇ ਖਿਡਾਰੀ ਹਿੱਸਾ ਲੈ ਕੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਉੱਚਾ ਕਰ ਸਕਣਗੇ।  ਪੰਜਾਬੀਆਂ ਨੂੰ ਗਿੱਧੇ ਭੰਗੜੇ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਜਿਹੜੀ ਕੇ ਟਿਕਟਾਕ ਤੇ ਹੁਨਰ ਦਿਖਾਉਣ ਦੇ ਕੰਮ ਆਵੇਗੀ।  ਹਰ ਸਾਲ ਸੰਸਾਰ ਪੱਧਰ ਦਾ ‘ਚਵਲਾਂ ਮਾਰਨ’ ਦਾ ਟੂਰਨਾਮੈਂਟ ਕਰਵਾਇਆ ਜਾਇਆ ਕਰੇਗਾ(ਪਰ ਸਾਡੇ ਲੀਡਰ ਹੀ ਗੋਲ਼ਡ ਮੈਡਲ ਜਿੱਤਣਗੇ) ਤੇ ਜੇਤੂਆਂ ਨੂੰ ਪੰਜ ਕਰੋੜ ਇਨਾਮ ਵਜੋਂ ਦਿੱਤੇ ਜਾਣਗੇ।  ਹਰ ਇੱਕ ਪਰਿਵਾਰ ਦੇ ਨੌਜੁਆਨ ਦਾ ਘੱਟੋ ਘੱਟ ਇੱਕ ਗੀਤ ਪੰਜਾਬ ਸਰਕਾਰ ਵੱਲੋਂ ਸਪਾਂਸਰ ਕਰ ਕੇ ਰਿਲੀਜ਼ ਕੀਤਾ ਜਾਵੇਗਾ। ਤੇ ਨਾਲ ਹੀ ਪ੍ਰਧਾਨ ਨੇ ਕਿਹਾ ਕਿ ਵੈਸੇ ਇਸ ਬੋਤੀ ਦਾ ਬੁੱਲ ਨਹੀਂ ਡਿੱਗੇਗਾ ।

 

Comment here