ਸਿਆਸਤਖਬਰਾਂਚਲੰਤ ਮਾਮਲੇ

ਸਰਕਾਰ ਪਾਕਿ ਦੇ ਹਾਲਾਤ ਸੁਧਾਰਨ ਦੀ ਕਰ ਰਹੀ ਕੋਸ਼ਿਸ਼ : ਵਿੱਤ ਮੰਤਰੀ

ਇਸਲਾਮਾਬਾਦ-ਇੱਥੇ ਗ੍ਰੀਨ ਲਾਈਨ ਰੇਲ ਸੇਵਾ ਦੇ ਉਦਘਾਟਨ ਸਮਾਰੋਹ ਵਿੱਚ ਬੋਲਦਿਆਂ  ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਇਸਲਾਮ ਦੇ ਨਾਂ ‘ਤੇ ਬਣੇ ਇਸ ਇਕੱਲੇ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਅੱਲਾਹ ਜ਼ਿੰਮੇਵਾਰ ਹੈ। ਡਾਰ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਤਰੱਕੀ ਦਾ ਭਰੋਸਾ ਹੈ। ਉਨ੍ਹਾਂ ਕਿਹਾ, ”ਮੇਰੇ ਵਿਸ਼ਵਾਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਇਸਲਾਮ ਦੇ ਨਾਂ ‘ਤੇ ਬਣਿਆ ਸੀ। ਜੇਕਰ ਅੱਲ੍ਹਾ ਪਾਕਿਸਤਾਨ ਬਣਾ ਸਕਦੇ ਹਨ ਤਾਂ ਉਹ ਇਸ ਦੀ ਤਰੱਕੀ ਅਤੇ ਵਿਕਾਸ ਦੇ ਨਾਲ ਇਸ ਨੂੰ ਅਮੀਰ ਵੀ ਬਣਾ ਸਕਦੇ ਹਨ।”
ਵਿੱਤ ਮੰਤਰੀ ਨੇ ਕਿਹਾ ਕਿ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਪਾਕਿਸਤਾਨ ਦੇ ਹਾਲਾਤ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ”ਸਾਡੀ ਟੀਮ ਚੋਣਾਂ ਤੋਂ ਪਹਿਲਾਂ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਪਾਕਿਸਤਾਨ ਦੀ ਮੌਜੂਦਾ ਦੁਰਦਸ਼ਾ ਲਈ ਪੰਜ ਸਾਲ ਪਹਿਲਾਂ ਸ਼ੁਰੂ ਹੋਏ ‘ਡਰਾਮੇ’ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਭੁਗਤਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਡਰਾਮੇ ਤੋਂ ਪਹਿਲਾਂ 2013-17 ਦੌਰਾਨ ਨਵਾਜ਼ ਸ਼ਰੀਫ਼ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਦੀ ਆਰਥਿਕਤਾ ਚੰਗੀ ਹਾਲਤ ਵਿੱਚ ਸੀ। ਡਾਰ ਨੇ ਕਿਹਾ, “ਨਵਾਜ਼ ਦੇ ਸ਼ਾਸਨ ‘ਚ ਪਾਕਿਸਤਾਨ ਤਰੱਕੀ ਦੇ ਰਾਹ ‘ਤੇ ਸੀ ਪਰ ਇਹ ਪਟੜੀ ਤੋਂ ਉਤਾਰ ਦਿੱਤਾ ਗਿਆ। ਲੋਕ ਦੇਖ ਸਕਦੇ ਹਨ ਕਿ ਪਿਛਲੇ ਪੰਜ ਸਾਲਾਂ ‘ਚ ਦੇਸ਼ ਨੇ ਕਿੰਨੀ ਬਰਬਾਦੀ ਦਾ ਸਾਹਮਣਾ ਕੀਤਾ ਹੈ।”

Comment here