ਸਿਆਸਤਖਬਰਾਂਚਲੰਤ ਮਾਮਲੇ

ਸਰਕਾਰ ਦੇ ਯਤਨਾਂ ਸਦਕਾ ਗੁਜਰਾਤ ਦੁਨੀਆਂ ’ਚ ਛਾਇਆ : ਪੀਐੱਮ ਮੋਦੀ

ਗਾਂਧੀਨਗਰ-ਇਥੋਂ ਦੇ ਰਾਜਕੋਟ ਦੇ ਧੋਰਾਜੀ ’ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਨਤਾ ਅਤੇ ਸਰਕਾਰ ਦੇ ਸਾਂਝੇ ਯਤਨਾਂ ਨਾਲ ਪੂਰੀ ਦੁਨੀਆ ’ਚ ਗੁਜਰਾਤ ਦਾ ਡੰਕਾ ਵਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਖੇਤਰ ਦੀ ਪਾਣੀ ਦੀ ਸਮੱਸਿਆ ’ਤੇ ਹੀ ਗੌਰ ਕੀਤਾ ਜਾਵੇ ਤਾਂ ਪਤਾ ਲੱਗੇਗਾ ਕਿ ਪਿਛਲੇ ਦੋ ਦਹਾਕਿਆਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ’ਚ ਕਿੰਨਾ ਕੰਮ ਹੋਇਆ ਹੈ।
ਪੀਐਮ ਮੋਦੀ ਨੇ ਕਿਹਾ ਕਿ 20 ਸਾਲਾਂ ਦੀ ਤਪੱਸਿਆ ਤੋਂ ਬਾਅਦ ਅੱਜ ਗੁਜਰਾਤ ਇਸ ਮੁਕਾਮ ’ਤੇ ਪਹੁੰਚਿਆ ਹੈ। ਇਸ ਰਾਜਕੋਟ ਵਿੱਚ ਰੇਲ ਗੱਡੀ ਰਾਹੀਂ ਪਾਣੀ ਪਹੁੰਚਾਇਆ ਜਾਂਦਾ ਸੀ। ਜਿਸ ਲਈ ਇੰਨੀ ਲੰਬੀ ਲਾਈਨ ਲੱਗੀ ਹੁੰਦੀ ਸੀ। ਉਸ ਸਮੇਂ ਟੈਂਕਰਾਂ ਤੋਂ ਪਾਣੀ ਲੈਣ ਲਈ ਮਾਵਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਨਰਮਦਾ ’ਤੇ ਡੈਮ ਬਣਾਉਣ ਦਾ ਕੰਮ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਮੇਂ ਸ਼ੁਰੂ ਹੋਇਆ ਸੀ। ਪਰ ਕੰਮ ਠੱਪ ਹੋ ਗਿਆ ਅਤੇ ਆਖਰਕਾਰ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਹੀ ਨਰਮਦਾ ’ਤੇ ਡੈਮ ਬਣਾ ਕੇ ਇਸ ਦਾ ਪਾਣੀ ਗੁਜਰਾਤ ਦੇ ਸੁੱਕੇ ਇਲਾਕਿਆਂ ਤੱਕ ਪਹੁੰਚਾਇਆ ਗਿਆ।
ਪੀਐਮ ਮੋਦੀ ਨੇ ਕਿਹਾ ਕਿ ਸਰਕਾਰ ਅਤੇ ਜਨਤਾ ਦੇ ਸਾਂਝੇ ਯਤਨਾਂ ਕਾਰਨ ਗੁਜਰਾਤ ਦਾ ਨਾਮ ਪੂਰੀ ਦੁਨੀਆ ਵਿੱਚ ਸੁਣਾਈ ਦੇ ਰਿਹਾ ਹੈ। ਇਸ ਨੂੰ ਬਰਬਾਦ ਨਾ ਹੋਣ ਦਿਓ। ਉਨ੍ਹਾਂ ਕਿਹਾ ਕਿ ਕੁਝ ਨੇਤਾ ਦੇਸ਼ ਵਿਚ ਘੁੰਮ ਰਹੇ ਹਨ। ਜਨਤਾ ਨੂੰ ਆਪਣੀ ਪਾਰਟੀ ਦੇ ਨੇਤਾਵਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਰਾਜਕੋਟ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਕੀ ਕੀਤਾ ਹੈ! ਕਾਂਗਰਸ ਦੇ ਰਾਜ ਵਿੱਚ ਹੈਂਡਪੰਪ ਲਗਾ ਕੇ ਇਸ ਸਮੱਸਿਆ ਨੂੰ ਦੂਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਲੋਕਾਂ ਨੇ ਪਾਣੀ ਦੀ ਸੰਭਾਲ ਦੇ ਉਪਾਅ ਅਪਣਾ ਕੇ ਇਲਾਕੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਕੀਤਾ ਹੈ। ਜਦੋਂ ਕਿ ਦੇਸ਼ ਭਰ ਵਿੱਚ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ।

Comment here