ਚੰਡੀਗੜ੍ਹ-ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਰਕਾਰ ਗ਼ਲਤ ਟਵੀਟ ਕਰਨ ਦੇ ਮਾਮਲੇ ਵਿਚ ਵਿਧਾਇਕ ਸੁਖਪਾਲ ਖਹਿਰਾ ਖ਼ਿਲਾਫ ਸਾਇਬਰ ਸੈੱਲ ਨੂੰ ਸ਼ਿਕਾਇਤ ਕੀਤੀ ਜਾਵੇਗੀ। ਪਹਿਲਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਫਿਰ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਖਹਿਰਾ ਨੂੰ ਆੜੇ ਹੱਥੀਂ ਲਿਆ।
ਸੁਖਪਾਲ ਖਹਿਰਾ ਨੇ ਵੈੱਲ ‘ਚ ਜਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਮੰਗਲਵਾਰ ਸਵੇਰੇ ਹੀ ਧਰਨਾ ਲਗਾ ਦਿੱਤਾ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤਕ ਧਰਨਾ ਜਾਰੀ ਹੈ ਉਹ ਇੱਥੇ ਹੀ ਬੈਠੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਲੋਕ ਮਾਰੇ ਜਾਂਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਕਾਤਲਾਂ ਨੂੰ ਫੜ ਕੇ ਅੰਦਰ ਵੀ ਕਰ ਦਿੰਦੇ ਹੋ ਅਤੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕਰਦੇ ਜਦਕਿ ਮੇਰੇ ਲੜਕੇ ਦੇ ਕਤਲ ‘ਚ ਸ਼ਾਮਲ ਲੋਕ ਫੜੇ ਗਏ ਹਨ ਪਰ ਮਾਸਟਰਮਾਈਂਡ ਨਹੀਂ ਫੜਿਆ ਗਿਆ।
ਸਰਕਾਰ ਖਿਲਾਫ ਗ਼ਲਤ ਟਵੀਟ ਕਰਨ ‘ਤੇ ਖਹਿਰਾ ਦੀ ਸਾਇਬਰ ਸੈੱਲ ਨੂੰ ਕੀਤੀ ਜਾਵੇਗੀ ਸ਼ਿਕਾਇਤ-ਬੈਂਸ

Comment here