ਅਪਰਾਧਸਿਆਸਤਖਬਰਾਂ

ਸਰਕਾਰ ਖ਼ਿਲਾਫ਼ ਭੜਕਾਉਣ ਦੇ ਦੋਸ਼ ‘ਚ ਅਮਜਦ ਸ਼ੋਏਬ ਗ੍ਰਿਫ਼ਤਾਰ

ਗੁਰਦਾਸਪੁਰ-ਬੀਤੇ ਦਿਨੀਂ ਇਕ ਟੀ. ਵੀ. ਸ਼ੋਅ ’ਚ ਰਿਟਾਇਰ ਜਨਰਲ ਅਮਜਦ ਸ਼ੋਏਬ ਨੇ ਸਰਕਾਰੀ ਅਧਿਕਾਰੀਆਂ ਨੂੰ ਸਰਕਾਰ ਦੇ ਪੱਖ ’ਚ ਕੰਮ ਨਾ ਕਰਨ ਦੇ ਲਈ ਉਕਸਾਇਆ ਸੀ। ਪਾਕਿਸਤਾਨ ਦੀ ਰਮਾਨਾ ਥਾਣੇ ਦੀ ਪੁਲਸ ਨੇ ਪਾਕਿਸਤਾਨ ਦੇ ਰਿਟਾਇਰ ਜਨਰਲ ਅਮਜਦ ਸ਼ੋਏਬ, ਜੋ ਪਾਕਿਸਤਾਨ ਵਿਚ ਰੱਖਿਆ ਮਾਮਲਿਆਂ ’ਚ ਮਾਹਰ ਵੀ ਮੰਨੇ ਜਾਂਦੇ ਹਨ, ਨੂੰ ਲੋਕਾਂ ਨੂੰ ਸਰਕਾਰ ਦੇ ਖ਼ਿਲਾਫ਼ ਭੜਕਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਸਰਕਾਰੀ ਕਰਮਚਾਰੀਆਂ ਨੂੰ ਉਕਸਾਇਆ ਕਿ ਉਹ ਦਫ਼ਤਰਾਂ ’ਚ ਜਾਣ ਤੋਂ ਇਨਕਾਰ ਕਰਨ ਅਤੇ ਇਮਰਾਨ ਖਾਨ ਦੇ ਜੇਲ੍ਹ ਭਰੋ ਅੰਦੋਲਨ ਦਾ ਸਮਰਥਨ ਕਰਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਮੈਜਿਸਟ੍ਰੇਟ ੳਵੈਸ ਖਾਨ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ ’ਚ ਮੈਜਿਸਟ੍ਰੇਟ ਓਵੈਸ ਖਾਨ ਨੇ ਦੋਸ਼ ਲਗਾਇਆ ਕਿ ਬੀਤੇ ਦਿਨੀਂ ਇਕ ਟੀ. ਵੀ. ਸ਼ੋਅ ’ਚ ਅਮਜਦ ਸ਼ੋਏਬ ਨੇ ਸਰਕਾਰੀ ਅਧਿਕਾਰੀਆਂ ਨੂੰ ਸਰਕਾਰ ਦੇ ਪੱਖ ’ਚ ਕੰਮ ਨਾ ਕਰਨ ਦੇ ਲਈ ਉਕਸਾਇਆ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਸਰਕਾਰ ਦੇ ਵਿਚ ਸ਼ਾਮਲ ਉੱਚ ਅਧਿਕਾਰੀਆਂ ਤੇ ਮੰਤਰੀਆਂ ’ਚ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਇਹ ਲੋਕ ਜਨਤਾ ਦੇ ਲਈ ਨਹੀਂ ਸਗੋਂ ਆਪਣੀਆਂ ਜੇਬਾਂ ਭਰਨ ਦੇ ਲਈ ਕੰਮ ਕਰ ਰਹੇ ਹਨ।

Comment here