ਸਿਆਸਤਖਬਰਾਂ

ਸਰਕਾਰੀ ਹੈਲੀਕਾਪਟਰ ਦੀ ਬੇਲੋੜੀ ਵਰਤੋਂ ਦੇ ਦੋਸ਼ ’ਚ ਘਿਰੇ ਚੰਨੀ

ਚੰਡੀਗੜ੍ਹ-ਬੀਤੇ ਦਿਨੀਂ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਾਰਨ ਵਿਰੋਧੀਆਂ ਦੇ ਵਿਰੋਧ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਫਤਰ ਨੂੰ ਸਪੱਸ਼ਟੀਕਰਨ ਦੇਣਾ ਪਿਆ ਹੈ। ਦਰਅਸਲ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਣਾ ਪਿਆ। ਜਦੋਂਕਿ, ਮੁਹਾਲੀ ਹਵਾਈ ਅੱਡੇ ਦੀ ਉਨ੍ਹਾਂ ਦੀ ਰਿਹਾਇਸ਼ ਤੋਂ ਦੂਰੀ ਸਿਰਫ 25 ਕਿਲੋਮੀਟਰ ਹੈ।
ਸੀਐਮਓ ਨੇ ਇਹ ਵੀ ਕਿਹਾ ਹੈ ਕਿ ਕਿਉਂਕਿ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਸਮਾਂ ਨਹੀਂ ਸੀ, ਇਸੇ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਸਥਿਤ ਰਾਜਿੰਦਰ ਪਾਰਕ ਤੋਂ ਸਰਕਾਰੀ ਹੈਲੀਕਾਪਟਰ ਲੈ ਕੇ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜਣਾ ਪਿਆ। ਸੀਐਮਓ ਨੇ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਰਜਿੰਦਰ ਪਾਰਕ ਤੋਂ ਉਡਾਣ ਭਰੀ ਤੇ ਮੁਹਾਲੀ ਹਵਾਈ ਅੱਡੇ ’ਤੇ ਉੱਤਰੇ।
ਇੱਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਰਾਤ 8 ਵਜੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਨੀ ਸੀ ਅਤੇ ਮੀਟਿੰਗ ਤੋਂ ਬਾਅਦ ਰਾਤ ਨੂੰ ਹੀ ਵਾਪਸ ਆਉਣਾ ਸੀ। ਹੈਲੀਕਾਪਟਰ ਰਾਤ ਨੂੰ ਉਡਾਣ ਨਹੀਂ ਭਰ ਸਕਦਾ ਸੀ ਇਸ ਲਈ ਚਾਰਟਰਡ ਜਹਾਜ਼ ਕਿਰਾਏ ’ਤੇ ਲਿਆ ਗਿਆ ਸੀ।

Comment here