ਅਪਰਾਧਸਿਆਸਤਖਬਰਾਂ

ਸਰਕਾਰੀ ਜ਼ਮੀਨ ’ਤੇ ਕਬਜ਼ੇ ਤਹਿਤ ਜੈਸ਼ ਕਮਾਂਡਰ ਦੇ ਘਰ ਚਲਿਆ ਬੁਲਡੋਜ਼ਰ

ਸ਼੍ਰੀਨਗਰ-ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕਮਾਂਡਰ ਆਸ਼ਿਕ ਨੇਂਗਰੂ ਦੇ ਘਰ ਨੂੰ ਪੁਲਵਾਮਾ ਜ਼ਿਲ੍ਹੇ ’ਚ ਅਧਿਕਾਰੀਆਂ ਨੇ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰਾਜਪੁਰਾ ਦੀ ਨਿਊ ਕਾਲੋਨੀ ’ਚ 2 ਮੰਜ਼ਿਲਾ ਮਕਾਨ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਇਆ ਗਿਆ ਸੀ। ਪੁਲਸ ਦੀ ਮੌਜੂਦਗੀ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਉਸ ਨੂੰ ਢਾਹ ਦਿੱਤਾ।
ਨੇਂਗਰੂ 2019 ਦੇ ਪੁਲਵਾਮਾ ਹਮਲੇ ਦਾ ਲੋੜੀਂਦਾ ਦੋਸ਼ੀ ਹੈ ਜਿਸ ’ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਸਾਲ ਅਪ੍ਰੈਲ ’ਚ ਕੇਂਦਰ ਸਰਕਾਰ ਨੇ ਗੈਰ ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਤਹਿਤ ਨੇਂਗਰੂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਅੱਤਵਾਦੀ ਸੰਗਠਨ ‘ਦਿ ਰੇਸਿਸਟੈਂਸ ਫਰੰਟ’ (ਟੀ. ਆਰ. ਐੱਫ.) ਨੇ ਘਰ ਨੂੰ ਢਾਹੁਣ ’ਤੇ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ।

Comment here