ਅਜਬ ਗਜਬਖਬਰਾਂਦੁਨੀਆ

ਸਮੁੰਦਰ ਦੇ ਅੰਦਰ ਮਿਲੀ 7000 ਸਾਲ ਪੁਰਾਣੀ ਸੜਕ !

ਜਗਰੇਬ-ਪੁਰਾਤੱਤਵ ਵਿਗਿਆਨੀਆਂ ਨੇ ਦੱਖਣੀ ਕ੍ਰੋਏਸ਼ੀਆਈ ਤੱਟ ਨੇੜੇ ਸਮੁੰਦਰ ਦੀ ਡੂੰਘਾਈ ਵਿੱਚ ਇਕ ਸੜਕ ਲੱਭੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ 7000 ਸਾਲ ਪੁਰਾਣੀ ਹੈ। ਇਸ ਪ੍ਰਾਜੈਕਟ ਨਾਲ ਜੁੜੇ ਇਕ ਪੁਰਾਤੱਤਵ ਵਿਗਿਆਨੀ ਨੇ ਦੱਸਿਆ ਕਿ ਇਹ ਖੋਜ ਕੋਰਕੁਲਾ ਨੇੜੇ ਹੋਈ ਹੈ। ਇਹ ਜ਼ਿਆਦਾ ਡੂੰਘਾਈ ਵਿੱਚ ਨਹੀਂ ਹੈ, ਜਿਸ ਕਾਰਨ ਇਸ ਨੂੰ ਲੱਭਣ ‘ਚ ਮੁਸ਼ਕਿਲ ਨਹੀਂ ਆਈ। ਇਹ ਕਿਨਾਰੇ ਤੋਂ ਲਗਭਗ 4-5 ਮੀਟਰ ਅੰਦਰ ਹੈ। ਸ਼ੁਰੂਆਤੀ ਜਾਂਚ ਵਿੱਚ ਵਿਗਿਆਨੀਆਂ ਨੇ ਇਸ ਦੇ ਇੱਥੇ ਹੋਣ ਨਾਲ ਜੁੜਿਆ ਰਹੱਸ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਆਈਲੈਂਡ ਨੇੜੇ ਕੋਈ ਬਸਤੀ ਰਹੀ ਹੋਵੇਗੀ, ਉਥੋਂ ਦੇ ਲੋਕਾਂ ਨੇ ਸੜਕ ਬਣਾਈ ਹੋਵੇਗੀ। ਸਮੁੰਦਰ ਦਾ ਪੱਧਰ ਵਧਣ ਨਾਲ ਸੜਕ ਪਾਣੀ ਦੇ ਅੰਦਰ ਚਲੀ ਗਈ ਹੋਵੇਗੀ। ਇਕ ਸਵਾਲ ਇਹ ਵੀ ਉੱਠਦਾ ਹੈ ਕਿ ਆਖਿਰ 7000 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਸੜਕ ਪੂਰੀ ਤਰ੍ਹਾਂ ਨਸ਼ਟ ਨਹੀਂ ਹੋਈ। ਇਸ ਦਾ ਵੀ ਜਵਾਬ ਪੁਰਾਤੱਤਵ ਵਿਗਿਆਨੀਆਂ ਨੇ ਦਿੱਤਾ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਇਲਾਕੇ ਦੇ ਨੇੜੇ-ਤੇੜੇ ਕਈ ਆਈਲੈਂਡ ਹਨ, ਅਜਿਹੇ ‘ਚ ਸੜਕ ਵੱਡੀਆਂ ਲਹਿਰਾਂ ਦੀ ਲਪੇਟ ਤੋਂ ਬਚੀ ਰਹੀ। ਅਜੇ ਜੋ ਸੜਕ ਮਿਲੀ ਹੈ, ਉਸ ਦੀ ਚੌੜਾਈ 13 ਫੁੱਟ ਦੱਸੀ ਜਾ ਰਹੀ ਹੈ। ਉਸ ਦੇ ਨਿਰਮਾਣ ਵਿੱਚ ਇੱਟਾਂ ਦੀ ਥਾਂ ਪੱਥਰਾਂ ਦੀ ਵਰਤੋਂ ਕੀਤੀ ਗਈ ਸੀ।
ਕੋਰਕੁਲਾ ਟਾਪੂ ਦੀ ਸੈਟੇਲਾਈਟ ਤਸਵੀਰ ਵੀ ਲਈ ਗਈ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਜਗ੍ਹਾ ਜ਼ਮੀਨ ਨਾਲ ਕਿਵੇਂ ਜੁੜੀ ਸੀ। ਜਦੋਂ ਸੈਟੇਲਾਈਟ ਫੋਟੋਆਂ ਦਾ ਅਧਿਐਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਸਮੁੰਦਰ ਦੇ ਹੇਠਾਂ ਕੋਈ ਸ਼ਹਿਰ ਸੀ। ਇਸ ਤੋਂ ਬਾਅਦ ਮੈਟ ਪੈਰੀਸਾ ਅਤੇ ਉਨ੍ਹਾਂ ਦੇ ਦੋਸਤਾਂ ਨੇ ਗੋਤਾਖੋਰੀ ਰਾਹੀਂ ਇਸ ਨੂੰ ਲੱਭਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਪੱਥਰ ਦੀਆਂ ਕੰਧਾਂ ਉਦੋਂ ਮਿਲੀਆਂ ਜਦੋਂ ਉਹ ਭੂਮੱਧ ਸਾਗਰ ਦੇ ਐਡਰਿਆਟਿਕ ਸਾਗਰ ਦੀ ਸਤ੍ਹਾ ਤੋਂ 16 ਫੁੱਟ ਹੇਠਾਂ ਗਏ, ਜੋ ਬਹੁਤ ਪ੍ਰਾਚੀਨ ਸੀ। ਇਹ ਇਕ ਰਿਹਾਇਸ਼ੀ ਇਲਾਕਾ ਸੀ, ਜੋ ਮੁੱਖ ਟਾਪੂ ਤੋਂ ਵੱਖ ਹੋਏ ਇਕ ਪਤਲੇ ਹਿੱਸੇ ਉੱਤੇ ਬਣਾਇਆ ਗਿਆ ਸੀ। ਮੈਟ ਪੈਰੀਸਾ ਨੇ ਕਿਹਾ ਕਿ ਮੈਡੀਟੇਰੀਅਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਹਿਰਾਂ ਤੇਜ਼ੀ ਨਾਲ ਉੱਠਦੀਆਂ ਹਨ ਪਰ ਇੱਥੇ ਅਜਿਹਾ ਨਹੀਂ ਹੈ। ਇਸ ਲਈ ਇਹ ਬਚਿਆ ਹੋਇਆ ਹੈ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਸ ਇਲਾਕੇ ਦੇ ਆਲੇ-ਦੁਆਲੇ ਕਈ ਟਾਪੂ ਹਨ, ਅਜਿਹੇ ‘ਚ ਵੱਡੀਆਂ ਲਹਿਰਾਂ ਦੇ ਪ੍ਰਭਾਵ ਤੋਂ ਬਚਾ ਰਹਿੰਦਾ ਹੈ। ਇਹੀ ਮੁੱਖ ਕਾਰਨ ਹੈ ਕਿ ਸੜਕ ਅਜੇ ਵੀ ਜਿਉਂ ਦੀ ਤਿਉਂ ਹੈ। ਹੁਣੇ-ਹੁਣੇ ਪਾਈ ਗਈ ਸੜਕ ਦੀ ਚੌੜਾਈ 13 ਫੁੱਟ ਦੱਸੀ ਜਾ ਰਹੀ ਹੈ। ਉਂਝ ਤਾਂ ਸੜਕ ਬਣਾਉਣ ਵਾਲੇ ਲੋਕਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਮਿਲ ਸਕੀ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਸੜਕ ਨਵ-ਉਸਾਰੀ ਸੰਸਕ੍ਰਿਤੀ ਨੂੰ ਮੰਨਣ ਵਾਲੇ ਲੋਕਾਂ ਨੇ ਹੀ ਬਣਾਈ ਹੋਵੇਗੀ।

Comment here