ਬਾਲ ਵਰੇਸ

ਸਮੁੰਦਰ ਜਿੰਨੀ ਡੂੰਘੀ ਸਮੁੰਦਰ ਬਾਰੇ ਜਾਣਕਾਰੀ

ਧਰਤੀ ਦੇ ਕੁੱਲ ਰਕਬੇ ਦਾ ਦੋ ਤਿਹਾਈ ਹਿੱਸਾ ਸਮੁੰਦਰਾਂ ਨੇ ਘੇਰਿਆ ਹੋਇਆ ਹੈ ।
ਧਰਤੀ ਉੱਤੇ ਕੁੱਲ ਪਾਣੀ ਦਾ 97 ਫ਼ੀਸਦੀ ਪਾਣੀ ਸਮੁੰਦਰਾਂ ਵਿਚ ਹੀ ਹੈ।
ਮਹਾਂਸਾਗਰਾਂ ਵਿਚ ਜੀਵਾਂ ਦੀਆਂ ਤਕਰੀਬਨ ਦਸ ਲੱਖ ਪ੍ਰਜਾਤੀਆਂ ਵਸਦੀਆਂ ਹਨ।
ਸਮੁੰਦਰਾਂ ਦੀ ਸਭ ਤੋਂ ਡੂੰਘੀ ਜਗ੍ਹਾ ਪ੍ਰਸ਼ਾਂਤ ਮਹਾਂਸਾਗਰ ਵਿਚ ਹੈ ਅਤੇ ‘ਮਾਰੀਆਨਾ ਖੱਡ’ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਧਰਤੀ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ਇਸ ਖੱਡ ਵਿਚ ਪੂਰੀ ਤਰ੍ਹਾਂ ਡੁੱਬ ਸਕਦੀ ਹੈ ।
ਧਰਤੀ ਉੱਤੇ ਫੁੱਟਦੇ ਜਵਾਲਾਮੁਖੀਆਂ ਵਿਚੋਂ 90 ਫ਼ੀਸਦੀ ਸਮੁੰਦਰ ਵਿਚ ਹੀ ਫੁੱਟਦੇ ਹਨ ।
ਸਮੁੰਦਰ ਦੇ ਪਾਣੀ ਵਿਚ 20 ਮਿਲੀਅਨ ਟਨ ਸੋਨਾ ਘੁਲਿਆ ਹੋਇਆ ਹੈ।
ਸਾਡੇ ਗ੍ਰਹਿ ਧਰਤੀ ਉੱਤੇ ਕੁੱਲ ਜੀਵਾਂ ਵਿਚੋਂ 94 ਫ਼ੀਸਦੀ ਸਮੁੰਦਰ ਵਿਚ ਹੀ ਵੱਸਦੇ ਹਨ ।
ਧਰਤੀ ਉੱਪਰਲੀਆਂ ਪਹਾੜੀਆਂ ਦੀ ਤਰ੍ਹਾਂ ਸਮੁੰਦਰ ਦੇ ਹੇਠਲੇ ਤਲ ਉੱਤੇ ਵੀ ਪਹਾੜੀਆਂ ਮੌਜੂਦ ਹਨ। ਇਸ ਵਿਚ ‘ਮਿਡ ਓਸ਼ਨਿਕ ਰਿਜ’ ਨਾਂਅ ਦੀ ਪਹਾੜੀ ਸਭ ਤੋਂ ਵੱਡੀ ਹੈ ਜੋ ਕਿ ਧਰਤੀ ਉੱਪਰਲੀ ਸਭ ਤੋਂ ਵੱਡੀ ਪਹਾੜੀ ਤੋਂ ਵੀ ਲੰਮੀ ਹੈ।
ਸਮੁੰਦਰ ਦੇ ਹੇਠਲੇ ਤਲ ਉੱਤੇ ਵੰਨ-ਸੁਵੰਨੀ ਕਲਾ ਦੀਆਂ ਮੂਰਤੀਆਂ ਮੌਜੂਦ ਹਨ ।
ਧਰਤੀ ਦੇ ਜੀਵਾਂ ਲਈ ਸਾਹ ਲਈ ਲੋੜੀਂਦੀ ਕੁੱਲ ਆਕਸੀਜਨ ਦਾ ਅੱਧਾ ਹਿੱਸਾ ਸਮੁੰਦਰਾਂ ਤੋਂ ਹੀ ਨਿਕਲਦਾ ਹੈ ਅਤੇ ਮਨੁੱਖ ਦੁਆਰਾ ਭਿੰਨ-ਭਿੰਨ ਕਿਰਿਆਵਾਂ ਦੁਆਰਾ ਪੈਦਾ ਕੀਤੀ ਕਾਰਬਨ ਡਾਈਆਕਸਾਈਡ ਦਾ ਤੀਜਾ ਹਿੱਸਾ ਸਮੁੰਦਰ ਹੀ ਸੋਖਦੇ ਹਨ ।
ਪ੍ਰਸ਼ਾਂਤ ਮਹਾਂਸਾਗਰ ਵਿਚ ਸ਼ਾਰਕ ਮੱਛੀਆਂ ਲਈ ਇਕ ਸੈਰਗਾਹ ਵੀ ਮੌਜੂਦ ਹੈ ਜਿਸ ਦਾ ਨਾਂਅ ‘ਵਾਈਟ ਸ਼ਾਰਕ ਕੈਫੇ’ ਹੈ ।
ਸਮੁੰਦਰ ਦੇ ਹੇਠਲੇ ਤਲ ਉੱਤੇ ਪਾਣੀ ਦਾ ਦਬਾਅ ਪੰਜਾਹ ਜਹਾਜ਼ਾਂ ਦੇ ਭਾਰ ਦੇ ਬਰਾਬਰ ਹੈ ।
ਸਮੁੰਦਰ ਦਾ ਪਾਣੀ ਸੂਰਜ ਦੀਆਂ ਕਿਰਨਾਂ ਵਿਚੋਂ ਲਾਲ, ਪੀਲਾ, ਹਰਾ ਆਦਿ ਰੰਗ ਸੋਖ ਕੇ ਨੀਲੇ ਰੰਗ ਨੂੰ ਸਾਡੇ ਵੱਲ ਭੇਜ ਦਿੰਦਾ ਹੈ ਜਿਸ ਕਰਕੇ ਸਮੁੰਦਰ ਨੀਲੇ ਰੰਗ ਦੇ ਵਿਖ਼ਾਈ ਦਿੰਦੇ ਹਨ ।
ਅਸ਼ਵਨੀ ਚਤਰਥ

Comment here