ਨਵੀਂ ਦਿੱਲੀ-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਸਮੁੰਦਰੀ ਸੁਰੱਖਿਆ ਦਾ ਵਿਸਤਾਰ: ਅੰਤਰਰਾਸ਼ਟਰੀ ਸਹਿਯੋਗ ਦਾ ਮਸਲਾ’ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਉਚ ਪੱਧਰੀ ਖੁੱਲ੍ਹੀ ਬਹਿਸ ਦੀ ਪ੍ਰਧਾਨਗੀ ਕਰ ਰਹੇ ਹਨ। ਇਸ ਬੈਠਕ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿਲੰਕੇਨ ਵੀ ਹਿੱਸਾ ਲੈ ਰਹੇ ਹਨ। ਬਿਲੰਕੇਨ ਇਸ ਮੀਟਿੰਗ ਵਿੱਚ ਵਰਚੂਅਲ ਤੌਰ ‘ਤੇ ਜੁੜੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਮੁੰਦਰ ਸਾਡੀ ਸਾਂਝੀ ਵਿਰਾਸਤ ਹੈ ਅਤੇ ਸਮੁੰਦਰੀ ਰਸਤੇ ਅੰਤਰਰਾਸ਼ਟਰੀ ਵਪਾਰ ਦੀ ਜੀਵਨ ਰੇਖਾ ਹਨ। ਇਹ ਸਮੁੰਦਰ ਸਾਡੇ ਗ੍ਰਹਿ ਦੇ ਭਵਿੱਖ ਲਈ ਬਹੁਤ ਮਹੱਤਵ ਰੱਖਦੇ ਹਨ। ਸਾਡੀ ਸਾਂਝੀ ਵਿਰਾਸਤ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਸਮੁੰਦਰੀ ਮਾਰਗਾਂ ਦੀ ਵਰਤੋਂ ਅੱਤਵਾਦ ਨੂੰ ਉਤਸ਼ਾਹਤ ਕਰਨ ਲਈ ਕੀਤੀ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਇੱਕ ਸਮੂਹਿਕ ਫ਼ਰੇਮਵਰਕ ਤਿਆਰ ਹੋਵੇ। ਇਹ ਫ਼ਰੇਮਵਰਕ ਸਾਗਰ (Security And Growth for All in the Region) ‘ਤੇ ਆਧਾਰਤ ਹੋਵੇ। ਇਹ ਦ੍ਰਿਸ਼ਟੀਕੋਣ ਸੁਰੱਖਿਅਤ ਅਤੇ ਸਥਿਤ ਸਮੁੰਦਰੀ ਮਾਰਗ ਨਿਸ਼ਚਿਤ ਕਰਨ ਲਈ ਵਚਨਬੱਧ ਹੈ। ਸਾਨੂੰ ਸਮੁੰਦਰੀ ਵਪਾਰ ਦੀਆਂ ਪਾਬੰਦੀਆਂ ਨੂੰ ਖਤਮ ਕਰਨੀਆਂ ਹੋਣਗੀਆਂ। ਸਾਡਾ ਵਾਧਾ ਸੰਪੂਰਨ ਸਮੁੰਦਰੀ ਵਪਾਰ ‘ਤੇ ਨਿਰਭਰ ਕਰਦਾ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਔਕੜ ਸਾਡੇ ਭਵਿੱਖ ਲਈ ਚੁਨੌਤੀਆਂ ਖੜੀਆਂ ਕਰ ਸਕਦੀ ਹੈ। ਸਮੁੰਦਰੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਮੋਦੀ ਨੇ ਮੀਟਿੰਗ ਵਿੱਚ 5 ਮੂਲ ਸਿਧਾਂਤਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਮੁੰਦਰੀ ਮਾਰਗਾਂ ਨੂੰ ਸਹੀ ਢੰਗ ਨਾਲ ਚਲਾਉਣਾ ਹੈ ਤਾਂ ਪੰਜ ਸਿਧਾਂਤਾਂ ‘ਤੇ ਅਮਲ ਕਰਨਾ ਹੋਵੇਗਾ- ਸਾਨੂੰ ਸਮੁੰਦਰੀ ਵਪਾਰ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨਾ ਪਵੇਗਾ ਤਾਂ ਜੋ ਜਾਇਜ਼ ਵਪਾਰ ਸਥਾਪਤ ਕੀਤਾ ਜਾ ਸਕੇ, ਸਮੁੰਦਰੀ ਝਗੜਿਆਂ ਦਾ ਸ਼ਾਂਤੀਪੂਰਵਕ ਅਤੇ ਅੰਤਰਰਾਸ਼ਟਰੀ ਨਿਯਮਾਂ ਦੇ ਅਨੁਸਾਰ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ, ਜ਼ਿੰਮੇਵਾਰ ਸਮੁੰਦਰੀ ਸੰਪਰਕ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ, ਨਾਨ-ਸਟੇਟ ਐਕਟਰਸ ਅਤੇ ਕੁਦਰਤੀ ਆਫ਼ਤਾਂ ਦੁਆਰਾ ਪੈਦਾ ਕੀਤੀਆਂ ਗਈਆਂ ਸਮੁੰਦਰੀ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਮੁੰਦਰੀ ਵਾਤਾਵਰਣ ਅਤੇ ਸਰੋਤਾਂ ਦੀ ਰੱਖਿਆ ਕਰਨੀ ਹੈ। ਸੁਰੱਖਿਆ ਪ੍ਰੀਸ਼ਦ ਵਿੱਚ ਇਹ ਚਰਚਾ ਉਸ ਸਮੇਂ ਹੋਈ ਹੈ ਜਦੋਂ ਭਾਰਤੀ ਜਲ ਸੈਨਾ ਨੇ ਅਗਸਤ ਦੇ ਸ਼ੁਰੂ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਦੱਖਣੀ ਚੀਨ ਸਾਗਰ, ਪੱਛਮੀ ਪ੍ਰਸ਼ਾਂਤ ਅਤੇ ਦੱਖਣ -ਪੂਰਬੀ ਏਸ਼ੀਆ ਦੇ ਪਾਣੀ ਵਿੱਚ ਫਰੰਟਲਾਈਨ ਜੰਗੀ ਜਹਾਜ਼ਾਂ ਵਾਲੀ ਇੱਕ ਜਲ ਸੈਨਾ ਟਾਸਕ ਫੋਰਸ ਤਾਇਨਾਤ ਕੀਤੀ ਸੀ ਅਤੇ ਇਸਦਾ ਉਦੇਸ਼ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸਮੁੰਦਰੀ ਮਾਰਗਾਂ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ।
ਸਮੁੰਦਰੀ ਸੁਰੱਖਿਆ ਮੁੱਦੇ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਚ ਚਰਚਾ

Comment here