ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸਮਾਣਾ ਚ ਬੰਬਨੁਮਾ ਵਸਤ ਬਰਾਮਦ

 ਸਮਾਣਾ : ਜਿਥੇ ਵਿਧਾਨ ਸਭਾ ਚੋਣਾਂ ਦੇ ਚੱਲਦੇ ਪੁਲਿਸ ਵੱਲੋਂ ਕਾਫੀ ਚੋਕਸੀ ਕੀਤੀ ਜਾ ਰਹੀ ਹੈ। ਉਥੇ ਹੀ ਸਮਾਣਾ-ਪਟਿਆਲਾ ਰੋਡ ’ਤੇ ਭਾਖੜਾ ਨਹਿਰ ਪੁਲ਼ ਦੇ ਨਜ਼ਦੀਕ ਬਣੀ ਨਵੀਂ ਅਗਰਵਾਲ ਗਊਸ਼ਾਲਾ ਦੇ ਗੇਟ ਮੂਹਰੇ ਇਕ ਮੋਟਰਸਾਈਕਲ ’ਚੋਂ ਸ਼ੱਕੀ ਵਸਤੂ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਣ ’ਤੇ ਸਿਟੀ ਪੁਲਿਸ ਇੰਚਾਰਜ ਸੁਰਿੰਦਰ ਭੱਲਾ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮੋਟਰਸਾਈਕਲ ਤੇ ਸ਼ੱਕੀ ਵਸਤੂ ਨੂੰ ਆਪਣੀ ਨਿਗਰਾਨੀ ’ਚ ਲੈ ਕੇ ਬੰਬ ਨਿਰੋਧਕ ਦਸਤੇ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ ਸੜਕ ’ਤੇ ਆਵਾਜਾਈ ਬੰਦ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਗਰਵਾਲ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਿਤ ਸਿੰਗਲਾ ਤੇ ਸ਼ਿਵਸੈਨਾ ਆਗੂ ਪਰਵੀਨ ਸ਼ਰਮਾ ਨੇ ਦੱਸਿਆ ਕਿ ਅਗਰਵਾਲ ਗਊਸ਼ਾਲਾ ਦੇ ਮੁੱਖ ਗੇਟ ਦੇ ਅੱਗੇ ਵੇਰਕਾ ਬੂਥ ਕੋਲ ਕੋਈ ਅਣਜਾਣ ਵਿਅਕਤੀ ਮੋਟਰਸਾਈਕਲ ਖੜ੍ਹੀ ਕਰ ਗਿਆ ਜਿਸ ਦੇ ਨਾਲ ਇਕ ਬੈਗ ਵੀ ਬੰਨਿਆ ਹੋਇਆ ਸੀ। ਬੂਥ ਦੇ ਨੇੜੇ ਤੋਂ ਗੁਜ਼ਰਨ ਵਾਲੇ ਲੋਕਾਂ ਨੇ ਮੋਟਰਸਾਈਕਲ ਨਾਲ ਬੰਨੇ ਬੈਗ ਵਿੱਚੋਂ ਟਿਕਟਿਕ ਦੀ ਆਵਾਜ਼ ਸੁਣਾਈ ਦੇਣ ’ਤੇ ਮਾਮਲੇ ਸਬੰਧੀ ਗਊਸ਼ਾਲਾ ਪ੍ਰਬੰਧਕਾਂ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਉੱਥੋਂ ਇਕ ਰਿਮੋਟ ਵਰਗੀ ਵਸਤੂ, ਕੈਲਕੂਲੇਟਰ, ਬੈਟਰੀਜ਼ ਤੇ ਬੀਪੀ ਚੈੱਕ ਕਰਨ ਵਾਲੀ ਪੱਟੀ ਵਰਗੀ ਕੋਈ ਵਸਤੂ ਵੀ ਪਈ ਸੀ। ਜਿਸਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਜਿਸ ’ਤੇ ਸਿਟੀ ਪੁਲਿਸ ਨੇ ਹਰਕਤ ’ਚ ਆਉਂਦਿਆਂ ਮੋਟਰਸਾਈਕਲ ਅਤੇ ਉੱਥੇ ਮੌਜੂਦ ਸਾਮਾਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਤੇ ਉੱਥੇ ‘ਸੈਂਡ ਬੈਗ’ ਵੀ ਲਗਾ ਦਿੱਤੇ। ਇਸ ਉਪਰੰਤ ਬੰਬ ਸਕੁਐਡ ਨੂੰ ਸੂਚਿਤ ਕਰਨ ’ਤੇ ਟੀਮ ਨੇ ਮੌਕੇ ’ਤੇ ਪਹੁੰਚ ਕੇ ਬੈਗ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ। ਜਿਸ ਤੋਂ ਬਾਅਦ ਧਮਾਕਾਖੇਜ਼ ਸਮੱਗਰੀ ਨੂੰ ਨਸ਼ਟ ਕਰਨ ਲਈ ਟੀਮ ਨੂੰ ਬੁਲਾਇਆ ਗਿਆ। ਥਾਣਾ ਸਿਟੀ ਸਮਾਣਾ ਦੇ ਇੰਚਾਰਜ ਸੁਰਿੰਦਰ ਭੱਲਾ ਨੇ ਕਿਹਾ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਕੰਟਰੋਲ ’ਚ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Comment here