ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਟੂਆ ਭਾਈਚਾਰੇ ਦੇ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਨੂੰ ਸ਼ਰਧਾਂਜਲੀ ਭੇਟ ਕਰਦੇ ਦੌਰਾਨ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਿਧਾਂਤ ਅੱਜ ਦੇ ਸਮੇਂ ਵਿੱਚ ਬਹੁਤ ਮਹੱਤਵ ਰੱਖਦੇ ਹਨ ਜਦੋਂ ਭਾਸ਼ਾ ਅਤੇ ਖੇਤਰ ਦੇ ਅਧਾਰ ‘ਤੇ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਸੇ ਦਾ ਵੀ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ ਸਿਆਸੀ ਗਤੀਵਿਧੀਆਂ ‘ਚ ਹਿੱਸਾ ਲੈਣਾ ਜਮਹੂਰੀ ਅਧਿਕਾਰ ਹੈ ਪਰ ਸਿਆਸੀ ਵਿਰੋਧੀਆਂ ਖਿਲਾਫ ਧਮਕਾਉਣ ਅਤੇ ਹਿੰਸਾ ਦੀ ਵਰਤੋਂ ‘ਜਮਹੂਰੀ ਅਧਿਕਾਰਾਂ ਦੀ ਉਲੰਘਣਾ’ ਹੈ। ਮਟੁਆ ਇੱਕ ਪਿਛੜਾ ਹਿੰਦੂ ਭਾਈਚਾਰਾ ਹੈ, ਜਿਸ ਦਾ ਇੱਕ ਹਿੱਸਾ ਸੀਏਏ ਨੂੰ ਲਾਗੂ ਕਰਨ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਨੇ ਉੱਤਰੀ 24 ਦੇ ਠਾਕੁਰਨਗਰ ਵਿਖੇ ਮਟੂਆ ਧਰਮ ਮਹਾਂ ਮੇਲੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਸ੍ਰੀ ਸ਼੍ਰੀ ਹਰੀਚੰਦ ਠਾਕੁਰ ਦੀਆਂ ਸਿੱਖਿਆਵਾਂ ਉਦੋਂ ਹੋਰ ਮਹੱਤਵਪੂਰਨ ਹੋ ਜਾਂਦੀਆਂ ਹਨ ਜਦੋਂ ਅਸੀਂ ਆਪਣੇ ਹਿੱਤਾਂ ਦੇ ਕਾਰਨ ਹਿੰਸਾ ਦੇ ਗਵਾਹ ਹੁੰਦੇ ਹਾਂ, ਅਤੇ ਭਾਸ਼ਾ ਅਤੇ ਖੇਤਰ ਦੇ ਆਧਾਰ ‘ਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹਾਂ।”ਉਨ੍ਹਾਂ ਕਿਹਾ ਕਿ ਸਮਾਜ ਵਿੱਚ ਕਿਤੇ ਵੀ ਹਿੰਸਾ, ਅਰਾਜਕਤਾ ਦੀ ਮਾਨਸਿਕਤਾ ਦਾ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ।
ਸਮਾਜ ਜੋੜੇ ਰੱਖਣ ਲਈ ਮਾਤੁਆ ਗੁਰੂ ਦੀਆਂ ਸਿੱਖਿਆਵਾਂ ਮਹੱਤਵਪੂਰਨ: ਮੋਦੀ
![](https://panjabilok.net/wp-content/uploads/2022/04/90560645.webp)
Comment here