ਲੁਧਿਆਣਾ-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਸਮੇਤ ਦਾਲਾਂ ਦੇ ਨਾੜ ਦੇ ਨਿਪਟਾਰੇ ਲਈ ਸਹੂਲਤਾਂ ਦੇਣ ਦੇ ਬਾਵਜੂਦ, ਕਨੂੰਨੀ ਪਾਬੰਦੀ ਦੇ ਬਾਵਜੂਦ ਪੰਜਾਬ ਵਿੱਚ ਨਾੜ ਸਾੜਨ ਦੇ ਮਾਮਲੇ ਘਟ ਨਹੀਂ ਰਹੇ। ਨਾੜ ਨੂੰ ਲਾਈ ਅੱਗ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ, ਹਾਲ ਹੀ ਵਿੱਚ ਇਕ ਸਕੂਲੀ ਬੱਸ ਵੀ ਅੱਗ ਦੀ ਲਪੇਟ ਵਿੱਚ ਆ ਗਈ ਸੀ। ਇਕ ਜਾਣਕਾਰੀ ਮੁਤਾਬਕ ਇਕ ਅਪ੍ਰੈਲ ਤੋਂ 4 ਮਈ ਤਕ ਸੂਬੇ ‘ਚ ਨਾੜ ਨੂੰ ਅੱਗ ਲਗਾਉਣ ਦੇ ਕੁੱਲ 9518 ਮਾਮਲੇ ਸਾਹਮਣੇ ਆਏ ਹਨ, ਜਦਕਿ ਪਿਛਲੇ ਸਾਲ 31 ਮਈ 2021 ਤਕ ਸੂਬੇ ‘ਚ ਨਾੜ ਨੂੰ ਅੱਗ ਲਗਾਉਣ ਦੇ ਕੁੱਲ 10 ਹਜ਼ਾਰ 100 ਮਾਮਲੇ ਸਾਹਮਣੇ ਆਏ ਸਨ। ਭਾਵੇਂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਨਾੜ ਸਾੜਣ ਦੇ ਮਾਮਲੇ ਘੱਟ ਹਨ। ਹੁਣ ਜਿਸ ਤੇਜ਼ੀ ਨਾਲ ਕੇਸ ਵੱਧ ਰਹੇ ਹਨ ਜਲਦੀ ਇਹ ਕੇਸ ਪਿਛਲੇ ਸਾਲ ਦੇ ਮੁਕਾਬਲੇ ਵੱਧ ਜਾਣਗੇ। ਇਸ ਨਾਲ ਹਵਾ ਦੀ ਗੁਣਵੱਤਾ ‘ਤੇ ਅਸਰ ਪੈ ਰਿਹਾ ਹੈ। ਮੀਂਹ ਕਾਰਨ ਹਵਾ ਦੀ ਗੁਣਵੱਤਾ ਵਿਚ ਭਾਵੇਂ ਸੁਧਾਰ ਹੋਇਆ ਹੈ ਪਰ ਨਾੜ ਨੂੰ ਅੱਗ ਲਾਉਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਫ਼ਿਰੋਜ਼ਪੁਰ ‘ਚ ਸਭ ਤੋਂ ਵੱਧ 1165 ਮਾਮਲੇ ਸਾਹਮਣੇ ਆਏ ਹਨ। ਗੁਰਦਾਸਪੁਰ 958 ਮਾਮਲਿਆਂ ਨਾਲ ਦੂਜੇ, ਅੰਮਿ੍ਤਸਰ 939 ਮਾਮਲਿਆਂ ਨਾਲ ਤੀਜੇ, ਤਰਨਤਾਰਨ 909 ਮਾਮਲਿਆਂ ਨਾਲ ਚੌਥੇ ਸਥਾਨ ‘ਤੇ ਹੈ। ਮੋਗਾ 907 ਕੇਸਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਸੂਬੇ ਵਿਚ ਨਾੜ ਸਾੜਨ ਦੇ ਸਭ ਤੋਂ ਘੱਟ 13 ਮਾਮਲੇ ਮੁਹਾਲੀ ਵਿਚ ਸਾਹਮਣੇ ਆਏ ਹਨ। ਰੋਪੜ ਵਿਚ 16 ਤੇ ਫਤਿਹਗੜ੍ਹ ਸਾਹਿਬ ਵਿਚ 25 ਮਾਮਲੇ ਸਾਹਮਣੇ ਆਏ ਹਨ। ਪੀਪੀਸੀਬੀ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿਗ ਨੇ ਕਿਹਾ ਕਿ ਵੱਧ ਰਹੇ ਮਾਮਲੇ ਚਿੰਤਾਜਨਕ ਹਨ। ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।ਵਿਦਿਆਰਥੀਆਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਯਤਨ ਕੀਤੇ ਜਾਣ। ਵਾਤਾਵਰਣ ਦਾ ਵਿਗੜਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਲਈ ਸਰਕਾਰ ਨੂੰ ਵਿਦਿਆਰਥੀਆਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਵਾਤਾਵਰਨ ਪਰੇਮੀ ਵੀ ਕਿਸਾਨਾਂ ਨੂੰ ਇਸ ਲਈ ਅਪੀਲਾਂ ਕਰ ਰਹੇ ਹਨ, ਦੂਜੇ ਪਾਸੇ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਮੰਗ ਮੁਤਾਬਕ ਮੁਆਵਜ਼ਾ ਦੇਵੇ, ਕਿਸਾਨ ਨਾੜ ਨਹੀਂ ਸਾੜਨਗੇ।
ਸਭ ਤੋਂ ਵੱਧ ਨਾੜ ਸਾੜਨ ਦੇ ਮਾਮਲੇ ਫਿਰੋਜ਼ਪੁਰ ਚ


Comment here