ਸਿਆਸਤਖਬਰਾਂਚਲੰਤ ਮਾਮਲੇ

ਸਭ ਤੋਂ ਨਿਆਣੀ ਉਮਰ ਦਾ ਮੰਤਰੀ ਹਰਜੋਤ ਸਿੰਘ ਬੈਂਸ

ਰੋਪੜ –ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ ਸਭ ਤੋਂ ਘੱਟ ਉਮਰ ਦੇ ਮੰਤਰੀ ਹਨ, ਜਿਨ੍ਹਾਂ ਨੇ ਕੱਲ੍ਹ ਚੰਡੀਗੜ੍ਹ ਦੇ ਪੰਜਾਬ ਰਾਜ ਭਵਨ ਵਿੱਚ ਸਹੁੰ ਚੁੱਕੀ। ਨਵੀਂ ਵਿਧਾਨ ਸਭਾ ਵਿੱਚ ਸਭ ਤੋਂ ਘੱਟ ਉਮਰ ਦੇ ਵਿਧਾਇਕ ਹਰਜੋਤ ਸਿੰਘ ਬੈਂਸ, ਜਿਨ੍ਹਾਂ ਨੇ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਹਰਾਇਆ ਸੀ, ਲਈ ਮੰਤਰੀ ਵਜੋਂ ਸਹੁੰ ਚੁੱਕਣਾ ਇੱਕ ਸੁਪਨਾ ਸਾਕਾਰ ਸੀ। 31 ਸਾਲ ਦੀ ਉਮਰ ਦੇ ਇਸ ਨੌਜਵਾਨ ਨੇ 2012 ‘ਚ ਸਮਾਜ ਸੁਧਾਰ ਤੇ ਰਾਜਨੀਤੀ ‘ਚ ਅਜਿਹਾ ਪੈਰ ਧਰਿਆ ਕੀ ਰਸਤੇ ਆਪਣੇ ਆਪ ਬਣਦੇ ਚਲੇ ਗਏ। 2012 ‘ਚ ਦੇਸ਼ ‘ਚ ਪਰਿਵਰਤਨ ਦੀ ਅਲਖ ਜਗਾਉਣ ਵਾਲੇ ਅੰਦੋਲਨਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੇ ਹਰਜੋਤ ਸਿੰਘ ਬੈਂਸ ਨੇ ਸਕੂਲ, ਕਾਲਜ ਦੀ ਪੜ੍ਹਾਈ ਦੌਰਾਨ ਹੀ ਦਰਜਨ ਤੋਂ ਘੱਟ ਸਾਥੀਆਂ ਨਾਲ ਮਿਲ ਕੇ ਇਹ ਮਸ਼ਾਲ ਫੜ੍ਹ ਲਈ ਤੇ ਅੱਜ ਸੂਬੇ ਦੀ ਤਰੱਕੀ ਦੀ ਪੁਲਾਘ ਪੁੱਟਣ ਵਾਲਿਆਂ ਦੇ ਸਾਥੀਆਂ ਦੀ ਮੋਹਰਲੀ ਕਤਾਰ ‘ਚ ਆ ਖੜ੍ਹਾ ਹੋ ਗਿਆ ਹੈ। ਹਲਕੇ ਦੇ ਲੋਕਾਂ ਨੇ 15ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਕਾਂਗਰਸ ਦੇ ਸਿਰ ਕੱਢ ਆਗੂ ਨੂੰ 40 ਹਜ਼ਾਰ ਤੋ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਹਰਜੋਤ ਬੈਂਸ ਨੂੰ ਮਿਸਾਲੀ ਜਿੱਤ ਦਵਾਈ ਹੈ। ਸਹੁੰ ਚੁੱਕਣ ਉਪਰੰਤ ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਫਤਵਾ ਦੇ ਦਿੱਤਾ ਹੈ ਕਿ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਸ਼ੁਰੂ ਹੋ ਚੁੱਕੀ ਹੈ,ਅਜਿਹਾ ਕੰਮ ਕਰਨਾ ਹੈ ਕਿ 2024 ‘ਚ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰ ਸਕੇ,ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਸ੍ਰੀ ਬੈਂਸ ਸੋਸ਼ਲ ਮੀਡੀਆ ਨੂੰ ਬਹੁਤ ਤਰਜੀਹ ਦਿੰਦੇ ਹਨ ਲੱਖਾਂ ਨੌਜਵਾਨ ਉਨ੍ਹਾਂ ਨਾਲ ਟਵੀਟਰ, ਫੇਸਬੁੱਕ, ਇੰਸਟਾਗ੍ਰਾਮ ਰਾਹੀ ਜੁੜੇ ਹੋਏ ਹਨ। ਸਾਲ 2012 ‘ਚ ਛੋਟੀ ਉਮਰ ‘ਚ ਦੂਰ ਅੰਦੇਸ਼ੀ ਸੋਚ ਦੇ ਮਾਲਕ ਇਸ ਨੌਜਵਾਨ ਨੇ 2014 ਦੀਆਂ ਲੋਕ ਸਭਾ ਚੋਣਾਂ ਤੇ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ‘ਚ ਵੱਧ-ਚੜ੍ਹ ਕੇ ਮਿਹਨਤ ਕੀਤੀ ਤੇ ਸਾਥੀਆਂ ਨਾਲ ਮਿਲ ਕੇ ਆਪਣੀ ਇੱਕ ਵੱਖਰੀ ਪਛਾਣ ਬਣਾਈ। 2017 ‘ਚ ਸਾਹਨੇਵਾਲ ਤੋਂ ਵਿਧਾਨ ਸਭਾ ਦੀਆਂ ਚੋਣਾਂ ‘ਚ 39 ਹਜ਼ਾਰ ਵੋਟਾਂ ਮਿਲਿਆ ਪੰਤੂ ਥੋੜ੍ਹੇ ਫਰਕ ਨਾਲ ਪਿੱਛੇ ਰਹਿ ਗਏ। ਸੁਹੰ ਚੁੱਕਣ ਅਤੇ ਮੰਤਰੀ ਬਨਣ ਤੋਂ ਬਾਅਦ ਉਨ੍ਹਾਂ ਕਿਹਾ, “ਪਾਰਟੀ ਵਿਸ਼ਾਲ ਹੈ। ਇਸ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਮੈਂ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਦਾ ਵਿਦਿਆਰਥੀ ਹਾਂ। ਅਸੀਂ ਰਲ ਕੇ ਪੰਜਾਬ ਨੂੰ ਬੁਲੰਦ ਕਰਾਂਗੇ। ਹਰ ਪਾਸੇ ਪੰਜਾਬ ਮਾਡਲ ਦੀ ਗੱਲ ਹੋਵੇਗੀ। 2024 ‘ਚ ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ‘ਤੇ ਅਸੀਂ ਇਸ ਮਾਡਲ ਨੂੰ ਪੂਰੇ ਦੇਸ਼ ‘ਚ ਲੈ ਕੇ ਜਾਵਾਂਗੇ।” ਉਨ੍ਹਾਂ ਅੱਗੇ ਕਿਹਾ, “ਮੈਂ ਕੇਜਰੀਵਾਲ ਸਾਹਿਬ ਨੂੰ ਕਿਹਾ ਹੈ ਕਿ ਉਹ ਮੈਨੂੰ ਸਭ ਤੋਂ ਔਖਾ ਪੋਰਟਫੋਲੀਓ ਦੇਣ। ਮੈਨੂੰ ਸਖ਼ਤ ਕੰਮ ਕਰਨਾ ਪਸੰਦ ਹੈ। ਹਾਲਾਂਕਿ ਇਹ ਇੱਕ ਵੱਡੀ ਚੁਣੌਤੀ ਹੋਵੇਗੀ ਪਰ ਮੈਂ ਮਾਨਸਿਕ ਤੌਰ ‘ਤੇ ਆਪਣਾ 100 ਫੀਸਦੀ ਦੇਣ ਲਈ ਤਿਆਰ ਹਾਂ। ਇੱਕ ਪ੍ਰੈਕਟਿਸਿੰਗ ਵਕੀਲ, ਬੈਂਸ ਨੇ ਵੀ ਅੰਨਾ ਹਜ਼ਾਰੇ ਅੰਦੋਲਨ ਦੁਆਰਾ ਰਾਜਨੀਤੀ ਵਿੱਚ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਨਸ਼ਿਆਂ ਵਿਰੁੱਧ 300 ਕਿਲੋਮੀਟਰ ਲੰਬਾ ਪਵਨ ਪੰਜਾਬ ਮਾਰਚ ਕੱਢਿਆ। ਪੰਜਾਬ ਯੂਨੀਵਰਸਿਟੀ ਤੋ ਲਾਅ ਗ੍ਰੇਜੂਏਟ ਨੌਜਵਾਨ ਨੈ ਲੰਡਨ ਸਕੂਨ ਆਫ ਇਕਨਾਮਿਕਸ ਤੇ ਪੋਲੀਟੀਕਲ ਸਾਇੰਸ,ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰਾਂ ਸਬੰਧੀ ਸਿੱਖਿਆ ਪ੍ਰਰਾਪਤ ਕੀਤੀ। 23 ਸਾਲ ਦੀ ਉਮਰ ਵਿਚ ਪੰਜਾਬ ਆਮ ਆਦਮੀ ਪਾਰਟੀ ਦੇ ਫਾਊਡਿੰਗ ਪ੍ਰਧਾਨ ਬਣੇ। ਉਨ੍ਹਾਂ ਨੇ 2016 ‘ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹੁਸੈਨੀਵਾਲਾ, ਫਿਰੋਜ਼ਪੁਰ ਬਾਰਡਰ ਤੱਕ 15 ਦਿਨਾਂ ਲਈ ਨਵਾ ਪੰਜਾਬ ਡਰੱਗ ਇਬਿਊਜ ਪੰਜਾਬ 300 ਕਿਲੋਮੀਟਰ ਤਕ ਮਾਰਚ ਕੀਤਾ ਜੋ 300 ਕਿਲੋਮੀਟਰ ਦਾ ਸੀ। ਇਸ ਮਾਰਚ ਨੇ ਨੌਜਵਾਨਾਂ ‘ਚ ਇਕ ਨਵੀ ਅਲਖ ਜਗਾਈ, ਹੱਕਾਂ ਤੇ ਅਧਿਕਾਰਾਂ ਦੀ ਗੱਲ ਕਰਨ ਵਾਲੇ ਬੈਂਸ ਨੇ ਨੌਜਵਾਨਾਂ ਨੂੰ ਸਮਾਜ ਸੁਧਾਰ ਲਈ ਆਪਣੇ ਫਰਜ਼ਾਂ ਨੂੰ ਵੀ ਯਾਦ ਕਰਵਾਇਆ। ਉਨ੍ਹਾਂ ਨੇ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਵੱਧ ਕੇ ਵਧੀਕੀਆਂ, ਧੱਕੇਸ਼ਾਹੀਆਂ, ਬੇਨਿਯਮਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਪੇ੍ਰਰਨਾ ਦਿੱਤੀ। ਲੁਧਿਆਣਾ-ਜਗਰਾਓ ਦੇ ਪੁਲ਼ ਤੋਂ ਅੱੱਧੀ ਦਰਜਨ ਸਾਥੀਆਂ ਨਾਲ ਸ਼ੁਰੂ ਅੰਦੋਲਨ ‘ਚ ਪਹਿਲਾ 50 ਅਤੇ ਹੁਣ ਲੱਖਾਂ ਲੋਕ ਹਰਜੋਤ ਬੈਂਸ ਨਾਲ ਜੁੜ ਗਏ ਹਨ। 15 ਨਵੰਬਰ 1990 ਨੂੰ ਪਿਤਾ ਸੋਹਣ ਸਿੰਘ ਦੇ ਘਰ ਮਾਤਾ ਬਲਵਿੰਦਰ ਕੌਰ ਦੇ ਕੁੱਖ ਤੋਂ ਪੈਦਾ ਹੋਏ ਹਰਜੋਤ ਬੈਂਸ ਦੇ ਜੀਵਨ ਦੇ ਸਫਰ ਦੀ ਸ਼ੁਰੂਆਤ ਮਨੁੱਖਤਾ ਦੀ ਭਲਾਈ, ਨੇਕੀ ਤੇ ਮਾਨਵਤਾ ਦੀ ਸੇਵਾ ਨਾਲ ਕੀਤੀ ਹੈ। ਉਨ੍ਹਾਂ ਕੁਝ ਸਮਾਂ ਪੰਜਾਬ ਤੇ ਹਰਿਆਣਾ ਹਾੲਕੋਰਟ ਵਿਖੇ ਵਕਾਲਤ ਵੀ ਕੀਤੀ, ਪਰ ਬਾਅਦ ‘ਚ ਉਹ ਆਮ ਆਦਮੀ ਪਾਰਟੀ ਨਾਲ ਪੂਰੇ ਸਮੇ ਨਾਲ ਜੁਟ ਗਏ ਤੇ ਦਿਨ-ਰਾਤ ਲੋਕਾਂ ਦੀ ਸੇਵਾ ਕਰਨ ਲੱਗੇ। 2017 ਦੀਆਂ ਸਹਨੇਵਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਲੋਕ ਭਲਾਈ ਦੀਆਂ ਗਤੀਵਿਧੀਆਂ ‘ਚ ਤੇਜ਼ੀ ਨਾਲ ਵਾਧਾ ਕੀਤਾ। ਉਹ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਵੀ ਰਹੇ ਹਨ। ਉਹ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ‘ਚ ਸਭ ਤੋ ਛੋਟੀ ਉਮਰ ਦੇ ਮੈਂਬਰ ਹਨ। ਬੈਂਸ ‘ਆਪ’ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ ਹਨ। 16ਵੀ ਵਿਧਾਨ ਸਭਾ ‘ਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਹੋਣ ਵਾਲੇ ਹਰਜੋਤ ਬੈਂਸ ਦਾ ਪਰਿਵਾਰ ਅੱਜ ਗੰਭੀਰਪੁਰ ‘ਚ ਰਹਿ ਰਿਹਾ ਹੈ। ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਅੱਜ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ, ਉਨ੍ਹਾਂ ਨੂੰ ਆਸ ਹੈ ਕਿ ਨਵਾਂ ਸਵੇਰਾ ਹੋਵੇਗਾ, ਪੰਜਾਬ ‘ਚ ਰੋਸ਼ਨੀ ਦੀਆਂ ਨਵੀਆਂ ਕਿਰਨਾਂ ਸਾਡੀਆਂ ਤਰੱਕੀਆਂ ਤੇ ਖੁਸ਼ਹਾਲੀਆਂ ਦੇ ਰਾਹ ‘ਚ ਆਏ ਹਨੇਰੇ ਨੂੰ ਦੂਰ ਕਰਨਗੀਆਂ। ਨਵਾ ਸਵੇਰਾ ਹੋਵੇਗਾ, ਜਿਸ ਦੇ ਲਈ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਸ਼ੁਰੂਆਤ ਹੋ ਚੁੱਕੀ ਹੈ।

Comment here