ਖੇਡ ਖਿਡਾਰੀਗੁਸਤਾਖੀਆਂਚਲੰਤ ਮਾਮਲੇ

ਸਭੀ ਕਾ ਖੂਨ ਹੈ ਇਸ ਮਾਟੀ ਮੇਂ

ਗੁਰੂ ਚੇਲਾ

ਸੋਨੇ ਵਰਗੇ ਗੱਭਰੂ ਨੀਰਜ ਚੋਪੜਾ ਦੇ ਨਾਲ ਖੜਾ ਵਿਅਕਤੀ ਉਸਦਾ ਕੋਚ ਨਸੀਮ ਅਹਿਮਦ ਹੈ।
ਅੱਜ ਉਸਦਾ ਤਰਾਸ਼ਿਆ ਹੀਰਾ ਉਲੰਪਿਕ ਚੈਪੀਅਨ ਹੈ। ਨਸੀਮ ਨੂੰ ਇਸਦਾ ਮਾਣ ਹੈ। ਉਹ ਮਾਣ ਨਾਲ ਆਖਦਾ ਹੈ, “ਨੀਰਜ ਅੱਜ ਵੀ ਮੇਰੇ ਸਾਹਮਣੇ ਕੁਰਸੀ ‘ਤੇ ਨਹੀਂ ਬੈਠਦਾ। ਥੱਲੇ ਬੈਠ ਜਾਂਦਾ ਹੈ।”
ਚੌਵੀ ਘੰਟੇ ਹਿੰਦੂ-ਮੁਸਲਿਮ ਜਾਂ ਸਵਰਨ-ਸ਼ੂਦਰ ਕਰਦੇ ਰਹਿਣ ਵਾਲਿਆਂ ਲਈ ਇਹ ਸਬਕ ਵੀ ਹੈ ਤੇ ਸੋਚਣ ਦੀ ਘੜੀ ਵੀ ਕਿ ਕੀ ਉਹ ਅਜਿਹਾ ਗੰਦ ਹੀ ਦਿਮਾਗਾਂ ‘ਚ ਭਰੀ ਰੱਖਣਗੇ ਕਿ ਦੇਸ਼ ਨੂੰ ਨਵੀਆਂ ਲੀਹਾਂ ‘ਤੇ ਤੋਰਨ ਦਾ ਸੋਚਣਗੇ। ਉਹਨਾਂ ਲਈ ਸੋਚਣ ਦਾ ਮੌਕਾ ਹੈ ਕਿ ਇਹ ਦੇਸ਼ ਸਾਰੇ ਲੋਕਾਂ ਦਾ ਹੈ। ਇਸਦੀ ਆਜ਼ਾਦੀ ਲਈ ਸਾਰੇ ਧਰਮਾਂ/ਜਾਤਾਂ/ਭਾਸ਼ਾਵਾਂ ਤੇ ਰੰਗਾਂ ਨਸਲਾਂ ਦੇ ਲੋਕਾਂ ਨੇ ਖੂਨ ਡੋਲਿਆ ਹੈ। ਹੁਣ ਵਕਤ ਵੰਡੀਆਂ ਪਾਉਣ ਦਾ ਨਹੀਂ ਇਕੱਠੇ ਕਰਨ ਦਾ ਹੈ।
ਨਸੀਮ ਅਹਿਮਦ ਆਖਦਾ ਹੈ, “ਹਰ ਇਕ ਮੁਕਾਬਲੇ ਤੋਂ ਪਹਿਲਾਂ ਮੈਂ ਨੀਰਜ ਤੋਂ ਗੁਰੂ ਦੱਖਣਾ ਦੇ ਇਵਜ਼ ਵਿੱਚ ਮੈਡਲ ਮੰਗ ਲੈਂਦਾ ਹਾਂ ਤੇ ਉਹ ਹਰ ਵਾਰ ਮੇਰੇ ਲਈ ਮੈਡਲ ਜਿੱਤ ਦਿੰਦਾ ਹੈ।” ਇਹ ਗੁਰੂ ਦੀ ਆਪਣੇ ਸ਼ਾਗਿਰਦ ਪ੍ਰਤੀ ਅਸੀਮ ਮੋਹ ਤੇ ਆਸ ਦੀ ਉਦਾਹਰਨ ਹੈ। ਗੁਰੂ ਮਹਾਨ ਹੈ। ਉਹ ਸ਼ਾਗਿਰਦ ਤੋਂ ਅਗੂੰਠਾ ਨਹੀਂ ਮੰਗਦਾ ਬਲਕਿ ਮੈਡਲ ਮੰਗਦਾ ਹੈ।
ਜਿੱਥੇ ਸੂਬੇਦਾਰ ਨੀਰਜ ਚੋਪੜਾ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਮੁਬਾਰਕਾਂ ਹਨ ਉਥੇ ਉਸਦੇ ਮੁੱਢਲੇ ਕੋਚ ਨਸੀਮ ਅਹਿਮਦ ਅੱਗੇ ਵੀ ਸਿਰ ਝੁਕਦਾ ਹੈ।
ਗੁਰਮੀਤ ਕੜਿਆਲਵੀ

Comment here