ਅਪਰਾਧਖਬਰਾਂਚਲੰਤ ਮਾਮਲੇ

ਸਬ-ਇੰਸਪੈਕਟਰ ਭਰਤੀ ਘਪਲੇ ’ਚ ਸੀਬੀਆਈ ਨੇ ਮਾਰਿਆ ਛਾਪਾ

ਨਵੀਂ ਦਿੱਲੀ–ਜੰਮੂ-ਕਸ਼ਮੀਰ ’ਚ ਸਬ-ਇੰਸਪੈਕਟਰ ਭਰਤੀ ਘਪਲੇ ਦੇ ਸਿਲਸਿਲੇ ’ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜੰਮੂ, ਪਠਾਨਕੋਟ, ਰੇਵਾੜੀ ਅਤੇ ਕਰਨਾਲ ’ਚ 7 ਥਾਵਾਂ ’ਤੇ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਘਪਲੇ ਦੇ ਸਰਗਨਾ ਯਤੀਨ ਯਾਦਵ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਕਾਂਸਟੇਬਲ ਸੁਰਿੰਦਰ ਸਿੰਘ ਸਮੇਤ ਹੋਰ ਦੇ ਕੰਪਲੈਕਸਾਂ ’ਚ ਤਲਾਸ਼ੀ ਲਈ ਗਈ। ਹਰਿਆਣਾ ਦੇ ਰੇਵਾੜੀ ਨਿਵਾਸੀ ਯਤੀਨ ਯਾਦਵ ਨੇ ਓਖਲਾ ਸਥਿਤ ਪ੍ਰਿੰਟਿੰਗ ਪ੍ਰੈੱਸ ਦੇ ਇਕ ਕਰਮਚਾਰੀ ਦੀ ਮਦਦ ਨਾਲ ਪ੍ਰਸ਼ਨ ਪੱਤਰ ਲੀਕ ਕੀਤਾ ਸੀ।
ਸੀ.ਬੀ.ਆਈ. ਨੇ ਜੰਮੂ-ਕਸ਼ਮੀਰ ਪ੍ਰਸਾਸਨ ਤੋਂ ਇਕ ਅਪੀਲ ਪ੍ਰਾਪਤ ਕਰਨ ’ਤੇ ਤਿੰਨ ਅਗਸਤ ਨੂੰ ਮਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉਸ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਸੰਬੰਧਤ ਹੈ, ਜਿਸ ਰਾਹੀਂ ਜੰਮੂ-ਕਸ਼ਮੀਰ ਸਰਵਿਸ ਸਿਲੈਕਸ਼ਨ ਬੋਰਡ ਦੁਆਰਾ ਸਬ-ਇੰਸਪੈਕਟਰਾਂ ਦੇ 1,200 ਅਹੁਦਿਆਂ ਨੂੰ ਭਰਿਆ ਜਾਣਾ ਸੀ। ਕੇਂਦਰੀ ਏਜੰਸੀ ਨੇ ਮਾਮਲੇ ਦੇ ਸਿਲਸਿਲੇ ’ਚ ਹੁਣ ਤਕ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

Comment here