ਸ਼੍ਰੀਨਗਰ– ਦਸਵੀਂ ਜਮਾਤ ਦੀ ਕਸ਼ਮੀਰੀ ਕੁੜੀ ਨੇ ਮਾਣਮੱਤੀ ਪ੍ਰਾਪਤੀ ਨਾਲ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇੱਥੇ ਦੇ ਨਾਤਿਪੋਰਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸਬਰੀਨਾ ਯਾਸੀਨ ਦੀ ਕਿਤਾਬ ਫੀਅਰਲੈੱਸ ਫਲਾਵਰ ਇਕ ਪ੍ਰੋਗਰਾਮ ਦੌਰਾਨ ਰਿਲੀਜ਼ ਕੀਤੀ ਗਈ। ਉਸ ਦੀ ਕਿਤਾਬ ‘ਚ ਕਵਿਤਾ ਦਾ ਇਕ ਭਾਗ ਵਰਣਨਾਤਮਕ ਲੇਖਨ ‘ਤੇ ਹੈ, ਜਿਸ ‘ਚ ਉਸ ਨੇ ਜੀਵਨ ਦੇ ਉਤਾਰ-ਚੜ੍ਹਾਵ ਨਾਲ ਆਪਣੇ ਅਨੁਭਵ ਨੂੰ ਲਿਖਿਆ ਹੈ। ਸਬਰੀਨਾ ਨੇ ਗ੍ਰੇਟਰ ਕਸ਼ਮੀਰ ‘ਚ ਸਮਾਗਮ ਮੌਕੇ ਦੱਸਿਆ,”ਮੇਰੀ ਲਿਖਾਈ ‘ਚ, ਮੈਂ ਨੌਜਵਾਨਾਂ, ਚੁਣੌਤੀਆਂ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰਦੀ ਹਾਂ ਅਤੇ ਨੌਜਵਾਨਾਂ ਨੂੰ ਪਰਿਵਾਰਾਂ ਨਾਲ ਆਪਣਾ ਸਮਾਂ ਬਿਤਾਉਣ ਅਤੇ ਸਿੱਖਿਆ ਕਰੀਅਰ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਦਿੰਦੀ ਹਾਂ।” ਉਸ ਨੇ ਕਿਹਾ,”ਮੈਂ ਜਿਨ੍ਹਾਂ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਹੋਰ ਨੌਜਵਾਨਾਂ ਦੀਆਂ ਟਿੱਪਣੀਆਂ ਨੇ ਮੈਨੂੰ ਕਵਿਤਾਵਾਂ ਨੂੰ ਕਲਮਬੱਧ ਕਰਨ ਲਈ ਪ੍ਰੇਰਿਤ ਕੀਤਾ। ਕੋਈ ਵਿਅਕਤੀ ਹੋਵੇ ਜਾਂ ਕੋਈ ਵੀ ਸਥਿਤੀ, ਇਸ ਨੇ ਮੇਰੇ ਦਿਲ ਨੂੰ ਛੂਹ ਲਿਆ, ਮੇਰੇ ਅੰਦਰ ਵਿਚਾਰਾਂ ਨੂੰ ਉਕਸਾਇਆ। ਮੈਂ ਉਨ੍ਹਾਂ ਵਿਚਾਰਾਂ ਨੂੰ ਲਿਖਤੀ ਰੂਪ ‘ਚ ਆਕਾਰ ਦੇਣ ਦੀ ਕੋਸ਼ਿਸ਼ ਕੀਤੀ।”
ਸਬਰੀਨਾ ਯਾਸੀਨ ਦੀ ਕਿਤਾਬ ਰਿਲੀਜ਼

Comment here