ਸਿਆਸਤਖਬਰਾਂਦੁਨੀਆ

ਸਪੇਸ ਕੰਪਨੀ ਨੇ ਪੁਲਾੜ ‘ਚ ਵਿਆਹ ਕਰਾਉਣ ਦਾ ਦਿੱਤਾ ਆਫ਼ਰ !

ਵਾਸ਼ਿੰਗਟਨ-ਅਮਰੀਕੀ ਸਪੇਸ ਟਰੈਵਲ ਕੰਪਨੀ ਸਪੇਸ ਪਰਸਪੈਕਟਿਵ ਵੀ ਲੋਕਾਂ ਦੇ ਵਿਆਹ ਨੂੰ ਖਾਸ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਦੇ ਲਈ ਉਸ ਨੇ ਇੱਕ ਆਫਰ ਦਾ ਐਲਾਨ ਕੀਤਾ ਹੈ। ਕੰਪਨੀ ਨੇ ਪੁਲਾੜ ਵਿੱਚ ਵਿਆਹ ਕਰਾਉਣ ਦੀ ਪੇਸ਼ਕਸ਼ ਦਾ ਐਲਾਨ ਕੀਤਾ ਹੈ, ਜੋ ਕਿ ਹੁਣ ਤੱਕ ਦੀ ਅਜਿਹੀ ‘ਪਹਿਲੀ’ ਪੇਸ਼ਕਸ਼ ਹੈ। ਸਪੇਸ ਬੈਲੂਨ ਨਾਲ ਇੱਕ ਕੈਪਸੂਲ ਲਗਾਇਆ ਜਾਵੇਗਾ, ਜਿਸ ਵਿੱਚ ਬਾਰ, ਰਿਫਰੈਸ਼ਮੈਂਟ ਅਤੇ ਰੈਸਟਰੂਮ ਹੋਣਗੇ। ਇਸਦੇ ਲਈ 1 ਕਰੋੜ/ਸੀਟ ਖਰਚ ਕਰਨਾ ਪਵੇਗਾ। ਕੰਪਨੀ ਦੀ ਹਰੇਕ ਉਡਾਣ ਹਾਈਡ੍ਰੋਜਨ ਵਾਲੇ ਸਪੇਸ ਬੈਲੂਨ ਨਾਲ ਸੰਚਾਲਿਤ ਹੋਵੇਗੀ, ਜੋ 19 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉਪਰ ਉਠੇਗਾ।

Comment here