ਅਪਰਾਧਖਬਰਾਂਦੁਨੀਆਪ੍ਰਵਾਸੀ ਮਸਲੇ

ਸਟੱਡੀ ਵੀਜ਼ੇ ‘ਤੇ ਕਨੇਡਾ ਗਈ ਮੋਗੇ ਦੀ ਕੁੜੀ ਨੇ ਕੀਤੀ ਖੁਦਕੁਸ਼ੀ

ਮੋਗਾ-ਜ਼ਿਲੇ ਦੇ ਪਿੰਡ ਖਾਈ ਤੋਂ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ਉਤੇ ਕੈਨੇਡਾ ਗਈ ਜਸਪ੍ਰੀਤ ਕੌਰ ਪੁੱਤਰੀ ਪਵਿੱਤਰ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। 28 ਸਾਲਾ ਜਸਪ੍ਰੀਤ ਕੌਰ ਨੇ ਕੈਨੇਡਾ ਵਿਚ ਆਪਣੀ ਰਿਹਾਇਸ਼ ਅੱਗੇ ਖ਼ੁਦਕੁਸ਼ੀ ਕਰ ਲਈ। ਜਸਪ੍ਰੀਤ ਕੌਰ ਵਿਆਹ ਕਰਵਾ ਕੇ ਬਰੈਂਪਟਨ ਗਈ ਸੀ। ਜਸਪ੍ਰੀਤ ਕੌਰ ਦੇ ਪਿਤਾ ਪਵਿੱਤਰ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਜਸਪ੍ਰੀਤ ਦਾ ਵਿਆਹ ਹੋਇਆ ਸੀ। ਜਸਪ੍ਰੀਤ ਆਈਲੈੱਟਸ ਕਰਕੇ ਤਿੰਨ ਸਾਲ ਤੋਂ ਕੈਨੇਡਾ ਦੇ ਬਰੈਂਪਟਨ ਵਿਚ ਰਹਿ ਰਹੀ ਸੀ। ਜਸਪ੍ਰੀਤ ਦੇ ਪਤੀ ਦੀ ਤਿੰਨ ਵਾਰ ਫਾਈਲ ਰੱਦ ਹੋਣ ਕਰ ਕੇ ਸਹੁਰਾ ਪਰਿਵਾਰ ਜਸਪ੍ਰੀਤ ਨੂੰ ਕਥਿਤ ਤੌਰ ’ਤੇ ਪੈਂਤੀ ਲੱਖ ਵਾਪਸ ਕਰਨ ਅਤੇ ਤਲਾਕ ਲੈਣ ਲਈ ਦਬਾਅ ਪਾ ਰਿਹਾ ਸੀ। ਇਸ ਕਾਰਨ ਉਸ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਘਰ ਦੇ ਬਾਹਰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਟੋਰਾਂਟੋ ਪੁਲਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।

Comment here