ਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਸਟੈੱਮ ਸੈੱਲ ‘ਤੇ ਖੋਜ ਕਰਕੇ ਜਾਜਾ ਪਿੰਡ ਦੇ ਗੱਭਰੂ ਨੇ ਚਮਕਾਇਆ ਨਾਮ

 ਟਾਂਡਾ ਉੜਮੁੜ : ਹਲਕਾ ਉੜਮੁੜ ਅਧੀਨ ਪੈਂਦੇ ਬਲਾਕ ਟਾਂਡਾ ਦੇ ਪਿੰਡ ਜਾਜਾ ਦੇ ਇੱਕ ਵਿਦਿਆਰਥੀ ਗੌਰਵ ਸੈਣੀ ਨੇ ਸਟੈੱਮ ਸੈੱਲ ‘ਤੇ ਖੋਜ ਕੀਤੀ ਹੈ। ਜਿਸ ਤਹਿਤ ਕੈਲੀਫੋਰਨੀਆ ਇੰਸਟੀਚਿਊਟ ਆਫ਼ ਰੀਜਨਰੇਟਿਵ ਮੈਡੀਸਨ ਸੀਆਈਆਰਐੱਮ ਨੇ ਗੌਰਵ ਸੈਣੀ ਨੂੰ 45,000 ਹਜਾਰ ਅਮਰੀਕੀ ਡਾਲਰ ਦਾ ਇਨਾਮ ਦੇ ਸਨਮਾਨਿਤ ਕੀਤਾ। ਇਸ ਖੋਜ ਨੇ ਨੌਜਵਾਨ ਦੇ ਪਿੰਡ ਦਾ ਨਾਂ ਚਮਕਾ ਦਿੱਤਾ ਹੈ। ਜਿਸ ਕਾਰਨ ਇਸ ਨੌਜਵਾਨ ਦੇ ਪਿੰਡ ਦੇ ਲੋਕਾਂ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਖੋਜ ਤਹਿਤ ਸਟੈਮ ਸੈੱਲਾਂ ਨਾਲ ਇਲਾਜ ਦੀ ਤਕਨੀਕ ਦੀ ਖੋਜ ਕੀਤੀ ਜਾਵੇਗੀ ਜੋ ਕੈਂਸਰ ਅਤੇ ਹੋਰ ਖ਼ਤਰਨਾਕ ਬਿਮਾਰੀਆਂ ਦੇ ਇਲਾਜ ‘ਚ ਲਾਹੇਵੰਦ ਹੋਵੇਗੀ। ਅਮਰੀਕਾ ਵਿੱਚ ਇੱਕ ਵੱਡਾ ਸਥਾਨ ਹਾਸਲ ਕਰਨ ਵਾਲੇ ਗੌਰਵ ਦੇ ਪਿਤਾ ਬਲਰਾਜ ਸਿੰਘ ਸਰਕਾਰੀ ਹਸਪਤਾਲ ਟਾਂਡਾ ਵਿੱਚ ਸੀਨੀਅਰ ਫਾਰਮੇਸੀ ਅਫ਼ਸਰ ਹਨ ਅਤੇ ਮਾਤਾ ਨਵਜੋਤ ਕੌਰ ਵੀ ਫਾਰਮੇਸੀ ਅਫ਼ਸਰ ਹਨ । ਬਲਰਾਜ ਸਿੰਘ ਤੇ ਨਵਜੋਤ ਕੌਰ ਨੇ ਆਪਣੇ ਬੇਟੇ ’ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਗੌਰਵ ਹੁਣ ਮਾਸਟਰਜ਼ ਆਫ਼ ਸਟੈਮ ਸੈੱਲ ਟੈਕਨਾਲੋਜੀ ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ ਚੈਨਲ ਆਈਲੈਂਡਜ਼ ਕੈਮਰਿਲਿਓ ਅਮਰੀਕਾ ਵਿਚ ਪੜ੍ਹਾਈ ਕਰ ਰਿਹਾ ਹੈ ਅਤੇ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ, ਉਹ ਦੁਨੀਆ ਦੀ ਨੰਬਰ ਤਿੰਨ ਅਤੇ ਅਮਰੀਕਾ ਦੀ ਨੰਬਰ ਇਕ ਯੂਨੀਵਰਸਿਟੀ ਸਟੈਨਫੋਰਡ ਯੂਨੀਵਰਸਿਟੀ ਵਿਚ ਸਟੈਮ ਸੈੱਲਾਂ ‘ਤੇ ਹੋਰ ਖੋਜ ਕਰੇਗਾ । ਉਨ੍ਹਾਂ ਦੱਸਿਆ ਕਿ ਉਹ ਹੌਜ਼ੀਆਂ ਡੈਂਟਲ ਕਾਲਜ ਬੱਦੀ (ਹਿਮਾਚਲ ਪ੍ਰਦੇਸ਼) ਤੋਂ ਬੈਚਲਰ ਆਫ਼ ਡੈਂਟਲ ਸਰਜਰੀ ਕਰਕੇ ਅਮਰੀਕਾ ਗਿਆ ਸੀ।

Comment here