ਇਸਲਾਮਾਬਾਦ-ਸਥਾਨਕ ਮੀਡੀਆ ਮੁਤਾਬਕ ਐਨਰਜੀ ਗਲੋਬਲ ਇੰਟਰਨੈਸ਼ਨਲ ਐੱਫ. ਜ਼ੈੱਡ. ਆਈ. ਨੇ ਦਸੰਬਰ 2012 ’ਚ ਬੈਂਕ ਖ਼ਾਤਿਆਂ ਨੂੰ ਫ਼੍ਰੀਜ਼ ਕਰਨ ਤੇ ਵਿਦੇਸ਼ੀ ਮੁਦਰਾ ਖ਼ਾਤਿਆਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਰੁਪਏ ਖ਼ਾਤੇ ’ਚ ਬਦਲਣ ਦੀ ‘ਗ਼ੈਰਕਾਨੂੰਨੀ’ ਕਾਰਵਾਈ ਕਾਰਨ ਕੇਂਦਰੀ ਬੈਂਕ ਦੇ ਖ਼ਿਲਾਫ਼ ਹਰਜ਼ਾਨੇ ਦਾ ਮੁਕੱਦਮਾ ਦਾਇਰ ਕੀਤਾ ਹੈ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਸਥਿਤ ਇਕ ਵਪਾਰ ਤੇ ਨਿਵੇਸ਼ ਫ਼ਰਮ ਨੇ ਸਟੇਟ ਬੈਂਕ ਆਫ਼ ਪਾਕਿਸਤਾਨ (ਐੱਸ. ਬੀ. ਪੀ.) ਤੇ ਇਕ ਨਿੱਜੀ ਬੈਂਕ ਦੇ ਖ਼ਿਲਾਫ਼ ਲਗਭਗ 74 ਅਰਬ ਰੁਪਏ ਦਾ ਮੁਕੱਦਮਾ ਦਾਇਰ ਕੀਤਾ ਹੈ। ਪੈਸਾ ਜਾਰੀ ਨਹੀਂ ਕਰਨ ਦੇ ਲਈ ਸਿੰਧ ਹਾਈ ਕੋਰਟ (ਐੱਸ. ਐੱਚ. ਸੀ.) ’ਚ ਦਾਇਰ ਮੁਕੱਦਮੇ ’ਚ ਨਿੱਜੀ ਕਮਰਸ਼ੀਅਲ ਬੈਂਕ ਨੂੰ ਵੀ ਇਕ ਪੱਖ ਬਣਾਇਆ ਗਿਆ ਹੈ। ਐੱਸ. ਐੱਚ. ਸੀ. ਨੇ ਐੱਸ. ਬੀ. ਪੀ. ਤੇ ਬੈਂਕ ਇਸਲਾਮੀ ਦੇ ਪ੍ਰਤੀਨਿਧੀਆਂ ਨੂੰ ਹਰਜ਼ਾਨੇ ਦੇ ਦਾਅਵੇ ਦਾ ਜਵਾਬ ਦੇਣ ਲਈ ਅਗਲੇ ਸਾਲ 15 ਫ਼ਰਵਰੀ ਨੂੰ ਅਦਾਲਤ ਦੇ ਐਡੀਸ਼ਨਲ ਰਜਿਸਟਰਾਰ ਦੇ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਹੈ ਤੇ ਅਦਾਲਤ ਨੂੰ ਦਸਤਾਵੇਜ਼ ਦਿਖਾਉਣ ਨੂੰ ਕਿਹਾ ਹੈ।
ਦਸੰਬਰ 2012 ’ਚ ਕੇਂਦਰੀ ਬੈਂਕ ਨੇ ਕੰਪਨੀ ਦੇ ਖ਼ਾਤਿਆਂ ਨੂੰ ਸੀਲ ਕਰ ਦਿੱਤਾ ਸੀ। ਉਹ ਵੀ ਸੰਯੁਕਤ ਰਾਜ ਅਮਰੀਕਾ ਵਲੋਂ ਕੰਪਨੀ ’ਤੇ ਪਾਬੰਦੀ ਲਾਉਣ ਤੋਂ 6 ਮਹੀਨੇ ਪਹਿਲਾਂ। ਇਸ ਤੱਥ ਦੇ ਬਾਵਜੂਦ ਕੇਂਦਰੀ ਬੈਂਕ ਨੇ ਕਾਰਵਾਈ ਕੀਤੀ ਕਿ ਪਾਕਿਸਤਾਨੀ ਕਾਨੂੰਨ ਅਮਰੀਕੀ ਪਾਬੰਦੀਆਂ ਨੂੰ ਸਵੀਕਾਰ ਨਹੀਂ ਕਰਦੇ ਹਨ। ਕੋਰਟ ਨੇ ਫਾਈਲਿੰਗ ’ਚ ਕਿਹਾ ਕਿ ਐਸ. ਬੀ. ਪੀ. ਦੀ ਕਾਰਵਾਈ ਦੋ ਪੱਖੀ ਨਿਵੇਸ਼ ਸੰਧੀ ਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਸੁਰੱਖਿਆ ਦੇਣ ਦੇ ਲਈ ਜਾਰੀ ਸਰਕੁਲਰ ਦੇ ਉਲਟ ਸੀ। ਬੈਂਕ ਖ਼ਾਤਿਆਂ ਨੂੰ ਫ਼੍ਰੀਜ਼ ਕਰਨ ਤੋਂ ਪਹਿਲਾਂ ਕੰਪਨੀ ਨੂੰ ਕਦੀ ਸੂਚਿਤ ਨਹੀਂ ਕੀਤਾ ਗਿਆ ਸੀ। ਐਨਰਜੀ ਗਲੋਬਲ ਨੇ ਅਦਾਲਤ ਤੋਂ ਆਪਣੇ ਬੈਂਕ ਖ਼ਾਤਿਆਂ ਨੂੰ ਫ੍ਰੀਜ਼ ਕਰਨ ਤੇ ਉਨ੍ਹਾਂ ਨੂੰ ਰੁਪਏ ਦੇ ਖ਼ਾਤਿਆਂ ’ਚ ਬਦਲਣ ਲਈ ਕੇਂਦਰੀ ਬੈਂਕ ਦੇ ਐਕਟ ਨੂੰ ਗ਼ੈਰ ਕਾਨੂੰਨੀ ਐਲਾਨ ਕਰਨ ਦੀ ਬੇਨਤੀ ਕੀਤੀ ਹੈ।
ਸਟੇਟ ਬੈਂਕ ਆਫ਼ ਪਾਕਿ ਖ਼ਿਲਾਫ ਯੂਏਈ ਨੇ 74 ਅਰਬ ਦਾ ਮੁਕੱਦਮਾ ਕੀਤਾ ਦਾਇਰ

Comment here