ਖਬਰਾਂ

ਸਟੀਲ ਭੱਠੀ ਚ ਉੱਬਲਦੇ ਲੋਹੇ ਨਾਲ ਕਈ ਮਜ਼ਦੂਰ ਝੁਲਸੇ

ਮੰਡੀ ਗੋਬਿੰਦਗੜ੍ਹ- ਲਾਗਲੇ ਪਿੰਡ ਭਾਦਲਾ ਨੇੜੇ ‘ਪੰਜਾਬ ਸਟੀਲ ਮਿਲ’ ਦੀ ਭੱਠੀ ’ਚ ਅਚਾਨਕ ਧਮਾਕਾ ਹੋਣ ਨਾਲ 12 ਮਜ਼ਦੂਰ ਝੁਲਸ ਗਏ। ਜਿਨ੍ਹਾਂ ਨੂੰ  ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦੀ ਹਾਲਤ ਦੇਖਦੇ ਸਾਰਿਆਂ ਨੂੰ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਰੈਫਰ ਕੀਤਾ ਗਿਆ ਹੈ। 3 ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ  ਇਸ ਫੈਕਟਰੀ ਵਿਚ ਵੀਰਵਾਰ ਨੂੰ ਦੇਰ ਰਾਤ ਤੱਕ ਕੰਮ ਚੱਲ ਰਿਹਾ ਸੀ। ਇਥੇ ਤਕਰੀਬਨ 50 ਮਜ਼ਦੂਰ ਕੰਮ ਕਰ ਰਹੇ ਸਨ। ਇਸ ਦੌਰਾਨ ਲੋਹਾ ਪਿਘਲਾਉਣ ਵਾਲੀ ਭੱਠੀ ਵਿਚ ਅਚਾਨਕ ਉਬਾਲ ਆ ਗਿਆ ਅਤੇ ਧਮਾਕਾ ਹੋ ਗਿਆ। ਪਿਘਲਿਆ ਲੋਹਾ ਮਜ਼ਦੂਰਾਂ ਦੇ ਉਪਰ ਡਿੱਗ ਗਿਆ।  ਹਾਹਾਕਾਰ ਮਚ ਗਿਆ ਅਤੇ ਚੀਕ ਪੁਕਾਰ ਦੀਆਂ ਆਵਾਜ਼ਾਂ ਆਉਣ ਲੱਗੀਆਂ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਖੰਨਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਮੈਡੀਕਲ ਅਫਸਰ ਆਕਾਸ਼ ਗੋਇਲ ਮੁਤਾਬਕ ਕਈ ਮਜ਼ਦੂਰ 100 ਫੀਸਦੀ ਝੁਲਸ ਗਏ ਹਨ ਅਤੇ ਕੁਝ ਦੀ ਹਾਲਤ ਠੀਕ ਹੈ।ਗੰਭੀਰ ਹਾਲਤ ਕਰਕੇ ਇਥੋਂ ਮਜ਼ਦੂਰਾਂ ਨੂੰ ਲੁਧਿਆਣੇ ਰੈਫਰ ਕਰ ਦਿਤਾ ਗਿਆ।

Comment here