ਸਿਆਸਤਖਬਰਾਂਦੁਨੀਆ

ਸਟਾਫ ਦੀ ਕਮੀ ਤੋਂ ਬਾਅਦ ਏਲੋਨ ਮਸਕ ਵੇਚ ਰਹੇ ਰਸੋਈ ਦਾ ਸਮਾਨ

ਨਵੀਂ ਦਿੱਲੀ-ਏਲੋਨ ਮਸਕ ਦੁਆਰਾ ਟਵਿੱਟਰ ’ਤੇ ਕਬਜ਼ਾ ਕਰਨ ਤੋਂ ਬਾਅਦ, ਜਾਇਦਾਦ ਦੇ ਮਾਲਕਾਂ ਨੂੰ ਕਿਰਾਇਆ ਨਹੀਂ ਮਿਲਿਆ ਹੈ, ਇਮਾਰਤ ਦੇ ਮਾਲਕ ਟਵਿੱਟਰ ਨੂੰ ਜਾਇਦਾਦ ਖਾਲੀ ਕਰਨ ਲਈ ਕਹਿ ਰਹੇ ਹਨ, ਪਰ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਕੁਝ ਮਾਮਲਿਆਂ ਵਿੱਚ, ਮਕਾਨ ਮਾਲਕ ਟਵਿੱਟਰ ਨੂੰ ਲੀਜ਼ ਸਮਝੌਤੇ ਦੇ ਅਨੁਸਾਰ ਜਾਇਦਾਦ ਖਾਲੀ ਕਰਨ ਲਈ ਕਹਿ ਰਹੇ ਹਨ। ਕਈ ਦਫ਼ਤਰਾਂ ਵਿੱਚ ਰਸੋਈ ਦੀ ਥਾਂ ਖ਼ਤਮ ਕਰ ਦਿੱਤੀ ਗਈ ਹੈ ਅਤੇ ਕੰਪਨੀ ਰਸੋਈ ਦੀਆਂ ਚੀਜ਼ਾਂ ਦੀ ਨਿਲਾਮੀ ਕਰ ਰਹੀ ਹੈ। ਕੰਪਨੀ ਦਾ ਮੰਨਣਾ ਹੈ ਕਿ ਸਟਾਫ ਦੀ ਕਮੀ ਤੋਂ ਬਾਅਦ ਰਸੋਈ ਦੀ ਕੋਈ ਲੋੜ ਨਹੀਂ ਹੈ।
ਟਰੰਪ ਦਾ ਮਾਡਲ ਅਪਣਾ ਰਹੇ ਮਸਕ :- ਮਸਕ ਵੱਲੋਂ ਕਿਰਾਏ ਦਾ ਭੁਗਤਾਨ ਨਾ ਕਰਨਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਾਡਲ ਹੈ। ਟਰੰਪ ਨੇ ਅਮਰੀਕਾ ਵਿਚ ਕਈ ਥਾਵਾਂ ’ਤੇ ਜਾਇਦਾਦਾਂ ਕਿਰਾਏ ’ਤੇ ਲਈਆਂ, ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਦਾ ਕਿਰਾਇਆ ਅਦਾ ਨਹੀਂ ਕੀਤਾ। ਦੂਜੇ ਪਾਸੇ ਕੰਪਨੀ ਵਿੱਚੋਂ ਕੱਢੇ ਗਏ ਇੱਕ ਮੁਲਾਜ਼ਮ ਦਾ ਕਹਿਣਾ ਹੈ ਕਿ ਉਸ ਨੂੰ ਕਾਨੂੰਨ ਮੁਤਾਬਕ ਤਿੰਨ ਮਹੀਨਿਆਂ ਦੀ ਤਨਖਾਹ ਵੀ ਨਹੀਂ ਦਿੱਤੀ ਗਈ।
ਨੌਕਰੀ ਤੋਂ ਕੱਢਿਆ :- ਕੋਲੋਰਾਡੋ ’ਚ ਟਵਿਟਰ ’ਤੇ ਆਪਣੀ ਜਾਇਦਾਦ ਕਿਰਾਏ ’ਤੇ ਦੇਣ ਵਾਲੇ ਬਿਲ ਰੇਨੋਲਡਸ ਨੇ ਦੱਸਿਆ ਕਿ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਜਾਇਦਾਦ ਦੇ ਮਾਲਕਾਂ ਦੇ ਟਵਿੱਟਰ ’ਤੇ ਸੰਪਰਕ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਕੰਪਨੀ ਤੋਂ ਹਟਾ ਦਿੱਤਾ ਗਿਆ ਹੈ। ਅਜਿਹੇ ’ਚ ਉਹ ਅਤੇ ਉਨ੍ਹਾਂ ਵਰਗੇ ਕਈ ਲੋਕ ਟਵਿੱਟਰ ਨਾਲ ਕੋਈ ਸੰਪਰਕ ਨਹੀਂ ਕਰ ਪਾ ਰਹੇ ਹਨ। ਟਵਿੱਟਰ ਜਾਇਦਾਦ ਖਾਲੀ ਕਰਨ ਬਾਰੇ ਈ-ਮੇਲ ਦਾ ਜਵਾਬ ਨਹੀਂ ਦੇ ਰਿਹਾ ਹੈ।
ਕਾਰੋਬਾਰ ਨੂੰ ਬਚਾਉਣ ਲਈ ਟੇਸਲਾ ਦੇ ਸ਼ੇਅਰ ਵੇਚ ਰਿਹਾ ਹਾਂ:- ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਖ਼ਰੀਦਣ ਤੋਂ ਬਾਅਦ, ਮਸਕ ਨੇ ਕਿਹਾ ਸੀ, ‘ਮੈਂ ਆਪਣੇ ਕਾਰੋਬਾਰ ਨੂੰ ਬਚਾਉਣ ਲਈ ਟੇਸਲਾ ਦੇ ਸ਼ੇਅਰ ਵੇਚ ਰਿਹਾ ਹਾਂ।’ ਟੇਸਲਾ ਦੇ ਸ਼ੇਅਰ ਇਸ ਸਾਲ 60% ਤੋਂ ਵੱਧ ਡਿੱਗ ਗਏ ਹਨ।
ਟਵਿੱਟਰ ਨੂੰ ਖਰੀਦਣ ਤੋਂ ਬਾਅਦ, ਮਸਕ ’ਤੇ ਵਿੱਤੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਉਹ ਪਹਿਲਾਂ ਹੀ ਕਈ ਲੋਕਾਂ ਨੂੰ ਟਵਿਟਰ ਤੋਂ ਹਟਾ ਚੁੱਕੇ ਹਨ। ਇਸ ਦੇ ਨਾਲ ਹੀ ਮਸਕ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਆਪਣੀ ਇਲੈਕਟ੍ਰਾਨਿਕ ਕਾਰ ਕੰਪਨੀ ਟੇਸਲਾ ਦੇ ਸ਼ੇਅਰ ਵੇਚ ਰਿਹਾ ਹੈ। ਮਸਕ ਨੇ ਸਿਰਫ 3 ਦਿਨਾਂ ’ਚ ਟੇਸਲਾ ਦੇ ਲਗਭਗ 22 ਮਿਲੀਅਨ (2.2 ਕਰੋੜ) ਸ਼ੇਅਰ ਵੇਚੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 3.6 ਅਰਬ ਡਾਲਰ ਯਾਨੀ 29.81 ਹਜ਼ਾਰ ਕਰੋੜ ਰੁਪਏ ਹੈ।

Comment here